Thursday 24 April 2014

SATHI CHAND PHOTO 1987


Interview with Dr Randhir Singh Chand

1

zfktr rxDIr isMG cMd nfl sfQI luiDafxvI dI mulfkfq

(zf[rxDIr isMG cMd pMjfbI dy bhuq vDIaf gLjLlgo sn. sfihq vDIaf rsIey sn qy XfrF dy Xfr vI sn. Auh jdoN sqMbr 1987 ivc ieMglYNz afey qF mYnUM vI imldy rhy lgfqfr. ieh ieMtrivAU mYN KLfs qOr 'qy aKLbfrF leI rIkfrz kIqI sI qy AunHF idnF ivc ies dI CpfeI qoN bfad BrpUr crcf vI hoeI sI. ieh gl bfq iek Kfs sfihqk dsqfvyjL hY qy rIsrc dy kMmF leI vrqI jf skdI hY. bVy aPLsos dI gwl hY ik cMd jI kuJ sfl pihlF ies PLfnI dunIaF nUM alivdf kih gey. iek vDIaf kvI qy icMqk asIN guaf ilaf hY.)

sfQI; cMd jI, ieh dwso ik jo kuJ qusIN hux qk iliKaf, kI Aus qoN sMqusLt ho?

cMd;sfQI jI, sMqusLt qF nfdfn lok huMdy hn. ijLMdgI ivc qyjL turn vfly qy shfeI hox vfly lok kdy sMqusLt nhIN huMdy. ieEN lgdf hY ik ijhVf mYN hux qfeIN iliKaf hY, Auh iek msLk hI hY, cMgf qf hflIN mYN ilKxf hY.

sfQI: bVI vDIaf aYproc hY. mYN quhfnUM CyVn leI hI ieh gwl khI sI vrnF lyKLk lok qF kdy sMqusLt huMdy hI nhIN.AunHF nUM qF awgy hI awgy vDx dI ilwlH lwgI rihMdI hY.ilKLxf KVoq df nfm nhIN hY.

cMd:ieh gwl nf hovy qF kdy nvF isrijaf hI nhIN jf skdf.

sfQI; ijhVf sunyhf qusIN afpxIaF ilKqF rfhIN lokF qk phuMcfAuxf cfhuMdy sI, kI Aus ivc kfmXfb ho gey ho?

cMd; myrf iKafl hY ik nhIN. sfzy pMjfbI dy ilKLfrIaF nUM qF lMmy smyN qk ieh hI smJ nhIN afAuNdI ik Auh ilKdf ikAuN hY? jd qk Aus nUM pqf cldf hY qd qk ienfmF vfly Aus df byVf grk kr idMdy hn. sMbMDq lyKk afpxy afp nUM PMny KFh smJx lg pYNdf hY. igafn dIaF ieMdrIaF bMd krky Auh msq ho jFdf hY. mYN ies gwl ivc ivsLvfs rwKdf hF ik jo mn ivc afvy Auh sB aYvyN hI kfgjL 'qy nf Auqfr Cwzo. Aus nUM ijLhn ivc pwkx idE. lyKk df rol vwKrf huMdf hY. ieh rol ijLMmyvfrI vflf huMdf hY. nfarybfjLI nhIN huMdI. krqfr isMG duwgl vFg jo mn ivc afieaf ilK mfiraf, ieh myrf tIcf nhIN hY. lyKk df PrjL dunIaF nUM KUbsUrq qy srb-sFJIvflqf vflf bxfAuxf hY. sfzy pMjfbI lyKk ikMnf icr qF mihbUb dy roixaF-DoixaF ivc hI pey rihMdy hn. keI vyr qF AuhnF df koeI mihbUb huMdf hI nhIN. Auh anuBv qoN kory huMdy hn.

sfQI; (hws ky) vfkeI keI lok PLrjLI mihbUb bxfeI iPLrdy hn. hOlLI hOlI ieh PLrjL kIqf hoieaf mihbUb swc hI lwgx lwg pYNdf hY AunHF nUM. ieh gwl mYN isLv kumfr btflvI nUM vI puwCI sI. Aus ny ikhf sI ik keI vyr lokF dI prsYpsLn nUMM vI PLIz krnf pYNdf hY. ieh gwl mYN isLv nUM ies leI puwCI sI ik Aus ny sfzy bI bI sI tYlIvIXn 'qy ikhf sI ik Aus dy srHfxy hyT keIaF kuVIaF dy KLq pey hoey huMdy hn. qusIN ikhf hY ik ienfm sfzy lyKkF df byVf grk krn ivc shfeI huMdy hn. koeI imsfl hY quhfzy kol?

cMd; surjIq pfqr bVf suhxf ilKdf huMdf sI. pr AuhnUM JolIcukF qy pRsMskF ny hI mfr ilaf. zwkf nhIN ilKdf awjkwl. pfsL dI vI imsfl idqI jf skdI hY. 2

sfQI; mYN jnvrI ivc dysL igaf sF. pMjfbI dIaF aKLbfrF dI iesLfieq vD rhI hY. kI pMjfbI pfTk hux vDyry sucyq hn?

cMd; pfTk keI iksm dy ho skdy hn. kMjr iksm dy gfxy qy khfxIaF pVHn vfly vI qy koeI iswKx Xog sfihq pVHn vfly vI. mYN 'ajIq' aKLbfr leI bkfiedf ilKdF. myrf muwdf pfTk nUM pVHfAuxf qy sucyq krfAuxf hY.

sfQI; mYnUM keI vfr ieAuN lgdf ik sfzy lyKk pfTk nUM pVHfAux qy isafxy bxfAux dy kfbl hI nhIN huMdy. AuhnF dI jfxkfrI bVI sImq qy AuprlI sqh dI huMdI hY. aYdF lgdf hY ijvyN ik Auh aYvyN suLgl leI hI ilKLdy hn vrnf ilKLxf qF iek sIrIas qy ijLmyvfrI vflf krm hY.

cMd; vfh ikaf bfq khI hY. drasl pMjfbI dy lyKk bVI CyqI afpxy afp nUM lyKk smJx lg pYNdy hn. ijs BwT ivc qp ky kuMdn bxnf huMdY AuhdI jLrUrq hI mihsUs nhIN krdy. qusIN lyKkF dI nIvIN pwDr dI gwl krdy ho,aYkzYimk PIlz ivc jf ky vyKo. XUnIvrstIaF ivc pVHfAux vfly Auh gwlF krdy hn ijhVIaF pwCm ivc vIh bfeI sfl purfxIaF ho geIaF huMdIaF hn. sfzy lyKkF ny ivdysLI lyKkF df sfihq piVHaf hI nhIN huMdf. pVHnf Auh jLrUrI smJdy hI nhIN. mYN ivdysIL sfihq pVHn vl jdoN df ruicq hoieaf hF qF socx lg ipaF ik asF pMjfbI lyKkF leI qF idwlI hfly bVI dUr hY. quhfzy afpxy afrtIklF qoN spsLt njLr afAuNdf hY ik qusIN ikMnf ijLLafdf pVHdy hovogy.

sfQI: jy ilKLxF iek sfDnf hY qF pVHn nUM vI iek sfDnf vjoN hI lYxf cfhIdf hY.

cMd: sO PLI sdI swcI gwl afKLI hY qusIN sfQI jI.

sfQI; eyDr vsdy pMjfbI dy lyKk hmysLf iesy qfk ivc rihMdy hn ik koeI AuDrlf hYvIvyt aflock AuhnF dI pRsMsf kry qF qdy Auh lyKk dy qOr 'qy qslIm kIqy jf skdy hn. mYN aksr kihMdf huMnF ik BilEmfxso sfnUM drpysL afAuNdIaF smwisafvF AuDrlf aflock ikvyN smJ lAU? ibnF smiJaF jykr Auh quhfzI qfrIP krdf hY qF Auh iksy suafrQ vfsqy krdf hoAU. Auh swcI aflocnf ho hI nhIN skdI. swcf aflock qF quhfzf pfTk hI huMdf hY. qy[[[

cMd; sOrI mYN quhfzI gwl tok irhF. muwdf mYN quhfzf smJ igaF. keI vyr sfzy aflock eynI gYrijLMmyvfrI nfl ibafn idMdy hn ik AuhnF dI akl Auqy hfsf afAuNdf hY. aqr isMG, sMq isMG syKoN aqy hrBjn isMG dIaF stytmYNtF iksy lyKk bfry ds sfl pihlF kuJ hor sn, jd do sfl bfad Aus lyKk nfl JgVf ho igaf qF hor ho geIaF. ieh iqMno lyKk iksy nf iksy afhudy Auqy sdf rhy hn. ieh ieQy bihky sfQI luiDafxvI nUM mhfn lyKk mMnxgy qy iksy hor QF jf ky ijs kol bYTy hox qF Aus nUM mhfn lyKk kih dyxgy. ieh gYr-ijLmyvfrI, suafrQ qy mOkfpRsqI qoN pYdf hoeIaF iehnF aflockF dIaF stytmYNtF hn. ieho aqr isMG kdy hrBjn isMG nUM mhfn mMndf irhf hY. awjkwl AuhnF ivc iewt kuwqy df vYr hY. ieh mYnUM pqf nhIN ik iehnF ivcoN ikhVf kOx hY.

sfQI; ieho ijhI qrsXog siQqI df ielfj kI hY?

cMd; sfnUM aflock-mukq hoxf pvygf. ieh sfzI qRsfdI hY ik asIN KudgrjL lok hF qy inrpwK nhIN huMdy kdy. keI sfl pihlF iek Dfrf cwlI sI afpxy aflock afp bxn dI. AuhnF ivc jsvIr isMG afhlUvflIaf qy 3

rvI sLfml sn. AuhnF ivcoN keI cMgy iswty vI inkly. sfzy awjkwl dy aflockF qy qF roxf afAuNdf. iek vyr kulbIr isMG kFg ny iek mjLbUn iliKaf. ijs ivc Aus ny myry bfry ikhf ik AuhdIaF gjLlF dy do sMgRih bhuq awCy hn. AuhnF dohF ikqfbF dy nF ijhVy dwsy AuhnF ivcoN iek khfxI-sMgRih sI ijs dI mYN sMpfdnf kIqI sI qy dUjI ikqfb myrI kivqfvF dI sI. Aus ivc koeI gjLl nhIN sI. ieh hfl hY sfzy aflockF df. ieh zwkf nhIN pVHdy.

sfQI; qusIN gwlbfq dy sLurU ivc ikhf sI ik ienfm-snmfn lyKk df byVf grk kr idMdy hn. ieh ienfmF df cwkr vI pMjfbI sfihq ivc bVy vfd-ivvfd vflf irhf hY. kI iehdy ivc koeI suDfr afeygf?

cMd; vYsy qF hornF bolIaF ivc vI vfd-ivvfd cldf hI rihMdf hY pr sfzy pMjfbI ivc qF keI vfr pYnl ivc bYTf bMdf afpxy afp nUM hI ienfm dy lYNdf hY. rIkYgnIsLn jLrUr hoxI cfhIdI hY pr ieh pihcfx lyKk nUM KVoq vl lY qurdI hY. pRym pRkfsL, pfqr qy pfsL df ieho hfl hoieaf hY. ienfm lyKk ivc inmrqf ilafAux vflf hovy qF cMgf. hux qusIN afh sLRomxI sfihq aYvfrz dI hI gwl lY lE ijhVf quhfnUM ieQy dy lyKkF nUM imldf hY. quhfnUM sLfied sB qoN pihlF imilaf -sLfied 1985 ivc.ieh cMgI gwl hY ikAuNik qusIN ieQy dy mhOl ivc bhuq aOKy ho ky ilKdy ho, pMjfbI dI gwl kr rhy ho pr ieh jLurUrI nhIN hoxf cfhIdf ik ieh hryk sfl hI idqf jfvy. ievyN qF iksy idn ieh ienfm GsItf rfm nUM vI dy dyxgy. hux rivMdr rvI qy ajfieb kml vrgy bkvfs ilKx vfly lyKkF nUM ieh ienfm dyeI jFdy aY. AuhnF dIaF ilKqF nf Es mulk df kuJ svfrdIaF ny nf hI afpxy dysL df. iehnF dIaF ilKqF qy ieho ijhy hor lyKkF dIaF ilKqF qF luiDafxy kwCy-bnYxF bxfAux vfly lokF dIaF ikrqF vrgIaF hn. pr keI bhuq cMgf ilKx vfly vI hn.

sfQI; qusIN bybfk qrIky nfl ieMtrivAU dy rhy ho. quhfzIaF njLrF ivc ieQoN dy sfihq dI kI mhwqqf hY qy kI pwDr hY?

cMd; ieQoN dy sfihq df afpxf ivlwKx mhwqv hY. nfstfljIaf qy nslvfd dI gwl qusIN hI kr skdy ho. asIN AuDr bYTy iehnF gwlF df mhwqv nhIN smJ skdy. aqr isMG ny 'loa' ivc iliKaf ik ieQy sB kUVf iliKaf jf irhf hY. ieh srf sr glq hY. ieQy bVf vDIaf iliKaf jf irhf hY. nfvl, khfxI, kivqf qy lyKF dy Kyqr ivc bVI pRgqI dyKI geI hY. inrMjn isMG nUr dI kivqf qy ZMz dI khfxI klf sLlfGf Xog hY. quhfzy mYN bVy lyK pVHy hn, qusIN sfhmxy bYTy kr ky nhIN kih irhf, qusIN vfikaf hI bhuq KUbsUrq ilKdy ho. pRIqm iswDU nUM vI mYN piVHaY. avqfr jMizaflvI jdoN afpxy aiBmfn nUM pfsy rwK ky gwl krdf qF vfhvf sohxf ilKLdf.

sfQI; afh ijhVI awjkwl KulHI kivqf byqol, byqfl ilKI jf rhI hY, iehdy bfry kuJ kho. mYnUM qF ieh aYbstYRkt vI nhIN lgdI.

cMd; ieho ijhIaF kivqfvF mYN idhfVI ivc do sO mYnUPYkcr kr skdF qy AuhnF dI pwDr vI bfkIaF nfloN cMgI hI hovygI. ieh iblkul PjLUl iksm dI sLfierI hY. mYN prsLIan sfihq piVHaf qy bfhrlf sfihq piVHaf qy mihsUs kIqf ik sLfierI ivc POrm dI bVI mhwqqf hY.

sfQI; quhfzI gjLl mYnUM bhuq psMd hY. iesy qrFH jgqfr, dIpk jYqoeI qy hor keIaF ny bVI suhxI gjLl khI hY. qKq isMG df pRmuwK sQfn hY pr keI lok kihMdy hn ik pMjfbI ivc gjLl df kI kMm? ieh qF isrP PfrsI ivc hI ilKI jfxI cfhIdI hY. kI ieh aihsfsy kmqrI vflI gwl nhIN? 4

cMd; mYN smJdF ik PfrsI qy AurdU qoN bfad pMjfbI ivc awjkwl byhqrIn gjLl khI jf rhI hY. keI nOjvfn KUbsUrq gjLlF ilK rhy hn. gjLl ivc bVI qoN bVI gwl khI jf skdI hY XfnI ienklfb bfry, muafsLry bfry, kudrq bfry, lok-cyqnf bfry qy mnoivigafn bfry. mYN ieh sB gwlF gjLlF ivc khIaF hn. pr ijhVy bMdy nUM gjLl ilKxI nhIN afAuNdI Auho ijhy bMdy ies POrm nUM vrq ky ies df byVf grk kr idMdy hn.

sfQI; ipCly sfl mYN ipMRsIpl qKq isMG nUM vI ieQy ieMtrivAU kIqf sI. AuhnF ikhf cMd aOr jgqfr vrigaF ivc nuks ieh hY ik Auh afpxIaF gjLlF ivc AurdU dy sLbd bhuq vrqdy hn. iPLr AunHF ny ikhf ik lE, myrIaF gjLlF ivcoN iek vI sLbd AurdU df kwZ ky dwso KF.

cMd; ieh AuhnF dI gwl iblkul glq hY. AurdU ivcoN lPjL lYxy koeI gunfh nhIN hY. pMjfbI ivc qF bysLumfr aijhy lPjL hn ijhVy AurdU ivcoN ley gey hn; msln, dsqfr, slvfr, guPLqfr, rPLqfr, myjL, kursI afid AurdU dy hI sLbd hn. KLfhmKfh qy nf smJ afAux vfly AurdU dy sLbd vrqxy glq hY. Auh mYN vrqdf hI nhIN hF. qKq isMG dIaF gjLlF ivc bhuq sfry AurdU dy sLbd imldy hn pr qKq isMG ny gjLl nUM pyNzU mhOl nfl joV ky ies nUM amIr kIqf hY. nf-pcx vfly prfeI jLubfn dy sLbd AuNj hI nhIN vrqxy cfhIdy. pr keI vyr lyKk iksy hor jLubfn ivc vDyry qfk hox kfrn vI Auh prfeI jLubfn dy sLbd pMjfbI ivc lY afAuNdf hY. kulvMq isMG ivrk bVI suhxI pyNzU jLubfn ivc khfxIaF ilKdf pr Auh kihMdf hY ik Auh socdf aMgryjLI ivc hY.

sfQI; muafP krnf! ieh gwl mYnUM dursq nhIN lgdI. afdmI socdf hmysLf afpxI mfdrI jLubfn ivc hI hY pr Auh acyq hI ies nUM aMgryjLI jF iksy hor jLubfn ivc tRFslyt krdf rihMdf hY. myrf Bfv hY ik ijs jLubfn ivc Aus ny ilKxf huMdf hY.iek vyr blrfj sfhnI afpxf aMgryjLI ivc iliKLaf lyKL gurUdyv tYgLor nUM idKfAux lY igaf.tYgLor ny piVHaf qy iPLr puwCx lwgy ik qusIN socdy ikhVI BfsF ivc ho? jdoN blrfj ny ikhf ik afpxI mF bolI pMjfbI ivc, qF tYgLor ny ikhf ik pMjfbI ivc ilKLo qy iPr qusIN ijhVI mrjLI jLbfn ivc qrjmF kr lvo.tYgor ny gIqFjlI bMgflI ivc ilKLaf sI qy iPr AuhnUM aMgryjLI ivc AulQfieaf sI.

cMd; qusIN TIk lgdy ho.

sfQI; qusIN 1980 dI kfnPrMs atYNz krn afey sI pr ikDry idsy nhIN.

cMd; jdoN kyvl iek suafrQ nUM pUrf krn vfsqy kfnPrMsF kIqIaF jfx qF myry vrgy bMdy ikqy Gwt hI njLr afAuNdy aY. ieho ijhI iek kfnPrMs bYNkfk ivc vI hoeI sI. AuQy sfrf jLor bUtf isMG nUM AuBfrn ivc lwgf hoieaf sI. hflFik iek lyKk kfnPrMs ivc ieho ijhy bMdy df kI kMm? vYsy ieh kfnPrMs ieQoN nfloN vDyry sPl sI.

sfQI; awjkwl dI pMjfb dI siQqI bfry sfzy ieDrly kfmryz jsvMq isMG kMvl dy stYNz bfry bhuqy KusL nhIN hn. ikAuN?

cMd; kMvl iek suihrd qy swcf bMdf hY. Auhdy sfhmxy ieko iek nukqf mnuwKqf hY. Auh kihMdf hY ik sfry suafrQ Cwz ky pMjfb dI ibhqrI dI gwl kro. AuhdI phuMc jjLbfqI ho skdI hY pr qusIN ikMqU-pRMqU nhIN kr skdy. kfmryzF nUM qklIP hoxI bVI kudrqI gwl hY ikAuNik kMvl ny 'lhU dI loa' ivc kfmryzF qy suafrQI lokF dI bVI aYsI kI qYsI PyrI hY. 5

sfQI; qusIN kfmryzf nUM suafrQI ikhf?

cMd; mYN so kflz kfmryzF dI gwl kIqI hY. kfmryz sLbd qF bVf hI suhxf sLbd hY pr nklI kfmryzF ny iehdf byVf grk kr rwiKaf hY.

sfQI; XfnI qusIN kih rhy ho ik nklI jF aKOqI kfmryz vDyry hn?

cMd; hF mYN iehI kih irhF. pMjfb ivc koeI kYzr hI nhIN rih igaf. kMm kOx krdf hY? cfr cfr bfzIgfrz lY ky kfmryz qury iPrdy hn. 'lok lihr' jF 'nvF jLmfnf' kwZx nfl qF kimAUinjLm nhIN af jfxf.

sfQI; kI qusIN kih rhy ho ik kfmryzF ny lokF dI sfiekI nUM smiJaf hI nhIN?

cMd; sfeIkI dI gwl nhIN hY. lokF dy hox dI gwl hY. ieh sB kursIaF ipwCy pey hoey hn jF rUs jfx dI vfrI aqy inafxy AuQy pVHfAux dI qfk ivc bYTy hoey hn. awj dy kfmryz vIh sfl pihlF vfly kfmryz nhIN hn. AudoN kMm bhuq huMdf sI. awj kwl nhIN.

sfQI; awj pMjfb hnyry ivc izwigaf hoieaf hY. iehnUM kwZx vflI koeI bdl vflI pfrtI hY?

cMd; jdoN hVH afieaf hovy qF mwCIaF nhIN PVIaF jf skdIaF huMdIaF. hflIN hVH afieaf hoieaf hY pr mYN afsvMd jLrUr hF. ieh hnyry jLrUr dUr hoxgy. koeI 'mrd kf cylf' jLrUr pYdf hovygf.

rfq ikMnI vI hovy kflI

pr sfzy nYxF 'c svyry ny[[[

sfQI; qusIN mYnUM bVy afsLfvfdI lgdy ho pr kyNdr jy hwl krnf cfhy qF qdy hI iehdf hwl hoAU nf. pMjfbIaF dy swcy suwcy jjLbfq qF idn idhfVy kql ho rhy aY.

cMd; iek gwl Auqy sfry pMjfbI sihmq hn ik kyNdr dI pMjfb vl nIaq sfP nhIN hY. kyNdr ny hI Kfilsqfn df nfarf lfieaf. kyNdr dIaF kurwpt srkfrF bdl jfx nfl hI pMjfb ivc sLFqI hoAU. ihMdUaF qy iswKF dy kqlF ipwCy sfmrfjI sfijLsL hY.

sfQI; ieQoN dIaF pMjfbI aKLbfrF bfry kuJ kho.

cMd; AuQoN dIaF KLbrF ieQy CpdIaF hn. msF koeI iek awD gwl ieDr bfry huMdI hY ieDrly pyprF ivc. ieh AuDr dI siQqI Auqy hI vDyry rOsLnI pfAuNdy hn. clo cMgI gwl hY. pypr Cpdy hn qF lokF ivc pVHn dI rucI vI jfgdI hY. BivwK ivc ieQoN dI pqrkfrI ivc qrwkI ho skdI hY.

sfQI: suhxIaF gwlF hoeIaF ies gl bfq dOrfn.

cMd: DMnvfd. qusIN ikMnf kuJ kZvf ilaf myry koloN.

(1987) 6

Wednesday 23 April 2014

Interview with Ajit Kaur

 

 ਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ੰਿੲੰਟਰਵਿਊ/ਗ਼ੁਫ਼ਤਗ਼ੂ

ਡਾ.ਸਾਥੀ ਲੁਧਿਆਣਵੀ-ਲੰਡਨ

(ਅਜੀਤ ਕੌਰ ਪੰਜਾਬੀ ਦੀ ਇਕ ਬੇਬਾਕ ਤੇ ਨਿਧੜਕ ਲੇਖ਼ਕਾ ਹੈ।ਉਹ ਜੀਕੂੰ ਜਿਉਂਦੀ ਹੈ, ਤਿਵੇਂ ਹੀ ਲਿਖ਼ਦੀ ਹੈ।ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।ਦਿੱਲੀ ਵਿਚ ਹੋਏ ਸਿੱਖ਼ ਕਤਲੇਆਮ ਦਾ ਜ਼ਿਕਰ ਕਰਦਿਆਂ ਉਹ ਰੋ ਪਈ ਸੀ।ਮੈਂ ਬੜੇ ਹੀ ਘੱਟ ਲੋਕਾਂ ਦੀਆਂ ਅੱਖਾਂ ਵਿਚ ਲੋਕਾਂ ਦੇ ਦਰਦ ਦੀ ਗੱਲ ਕਰਦਿਆਂ ਖ਼ਾਰਾ ਪਾਣੀ ਵੇਖ਼ਿਆ ਹੈ।'ਮੌਤ ਅਲੀ ਬਾਬਾ ਦੀ' ਵਰਗੀ ਕਹਾਣੀ ਅਜੀਤ ਕੌਰ ਹੀ ਲਿਖ਼ ਸਕਦੀ ਹੈ।ਪੰਜਾਬੀ ਵਿਚ ਦੋ ਲੇਖ਼ਕਾਂ ਦੀ ਵਾਰਤਕ ਬੇਰੋਕ ਤੇ ਪਹਾੜੋਂ ਡਿਗ ਰਹੇ ਪਾਣੀ ਵਰਗੀ ਚੁਸਤ, ਤੇਜ਼ ਤੇ ਚੰਚਲ ਹੁੰਦੀ ਹੈ-ਬਲਬੰਤ ਗਾਰਗੀ ਦੀ ਅਤੇ ਅਜੀਤ ਕੌਰ ਦੀ। ਬਲਵੰਤ ਗਾਰਗੀ ਇਸ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਨੇ ਉਂਝ ਵੀ ਆਪਣੇ ਆਖ਼ਰੀ ਵਰ੍ਹਿਆਂ ਵਿਚ ਬਹੁਤਾ ਕੁਝ ਨਹੀਂ ਸੀ ਲਿਖ਼ਿਆ।ਅਜੀਤ ਕੌਰ ਵੀ ਕੁਝ ਸਮੇਂ ਤੋਂ ਖ਼ਾਮੋਸ਼ ਹੈ।ਭਾਪਾ ਪ੍ਰੀਤਮ ਸਿੰਘ ਹੁਰਾਂ ਦੇ ਆਰਸੀ ਮੈਗ਼ਜ਼ੀਨ ਵਿਚ ਉਹ ਅਕਸਰ ਹੀ ਛਪਿਆ ਕਰਦੀ ਸੀ।ਇੰਝ ਲਗਦਾ ਹੈ ਕਿ ਆਰਸੀ ਦੇ ਬੰਦ ਹੁੰਦਿਆ ਤੇ ਭਾਪਾ ਪ੍ਰੀਤਮ ਸਿੰਘ ਦੇ ਟੁਰ ਜਾਣ ਪਿੱਛੋਂ ਜਿਵੇਂ ਅਜੀਤ ਕੌਰ ਵੀ ਏਨੀ ਕਰਮਸ਼ੀਲ ਨਹੀਂ ਰਹੀ ਪਰੰਤੂ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਨ੍ਹਾਂ ਦੇ ਪੰਜਾਬੀ ਸਾਹਿਤ ਨੂੰ ਦਿਤੇ ਭਰਪੂਰ ਯੋਗਦਾਨ ਨੂੰ ਅਣਡਿੱਠ ਕਰ ਦੇਈਏ।ਗਾਰਗੀ ਜੀ ਮੇਰੇ ਵਧੀਆ ਦੋਸਤ ਸਨ। ਇਸੇ ਤਰ੍ਹਾ ਅਜੀਤ ਕੌਰ ਵੀ ਹੈ ਭਾਵੇਂ ਕਿ ਹੁਣ ਇਕ ਮੁੱਦਤ ਤੋਂ ਮੁਲਾਕਾਤ ਨਹੀਂ ਹੋਈ। ਮੈਂ ਵੀ ਬੜੀ ਦੇਰ ਤੋਂ ਇੰਡੀਆ ਨਹੀਂ ਗਿਆ ਤੇ ਅਜੀਤ ਜੀ ਵੀ ਕਈਆਂ ਸਾਲਾਂ ਤੋਂ ਲੰਡਨ ਨਹੀਂ ਆਏ।ਨਿਮਨਲਿਖ਼ਤ ਇੰਟਰਵਿਊ ਮੈਂ ਅਜੀਤ ਕੌਰ ਨਾਲ਼ ਅੱਸੀਵਿਆਂ ਵਿਚ ਆਪਣੇ ਘਰ ਲੰਡਨ ਵਿਚ ਕੀਤੀ ਸੀ।ਅਜੀਤ ਕੌਰ ਬੜੀ ਦੇਰ ਤੋਂ ਦਿੱਲੀ ਵਿਚ ਇਕੱਲੀ ਆਪਣੀ ਧੀ ਨਾਲ਼ ਰਹਿੰਦੀ ਹੈ।'ਕੱਲੀ ਔਰਤ ਦੀ ਸਥਿਤੀ ਵਾਰੇ ਅਜੀਤ ਕੌਰ ਵਾਰੇ ਗਾਰਗੀ ਕਹਿੰਦਾ ਹੈ,"ਅਜੀਤ ਕੌਰ ਇਕ ਖ਼ਾਲੀ ਪਲੌਟ ਵਰਗੀ ਔਰਤ ਹੈ ਜਿਸ ੳਤੇ ਹਰ ਕੋਈ ਕਬਜ਼ਾ ਕਰਨਾ ਚਾਹੁੰਦਾ ਹੈ।" ਪਰ ਅਜੀਤ ਕੌਰ ਆਪਣੀ ਜ਼ਾਤੀ ਜ਼ਿੰਦਗ਼ੀ ਦੀਆਂ ਦੁਸ਼ਵਾਰੀਆਂ ਨੂੰ ਇਕੱਲਿਆਂ ਹੀ ਬਿਨਾ ਕਿਸੇ ਝਰੀਟ ਦੇ ਨਜਿੱਠਦੀ ਰਹੀ ਹੈ।ਉਸ ਦੀ ਇਕ ਧੀ ਪੈਰਸ ਵਿਚ ਲੱਗੀ ਇਕ ਅੱਗ ਵਾਲੀ ਘਟਨਾ ਦੀ ਲਪੇਟ ਵਿਚ ਆ ਕੇ ਮਰ ਗਈ ਸੀ। ਆਪਣੇ ਜਿਉਂਦਿਆਂ ਜੀਅ ਮਾਪੇ ਕਿੰਝ ਆਪਣੀ ਔਲਾਦ ਦੇ ਵਿਛੋੜੇ ਨੂੰ ਸਹਿੰਦੇ ਹਨ, ਇਹ ਗੱਲ ਉਹੀ ਅਭਾਗੇ ਮਾਪੇ ਦੱਸ ਸਕਦੇ ਹਨ ਜਿਨ੍ਹਾਂ ਨਾਲ਼ ਇਹ ਘਟਨਾ ਵਾਪਰੀ ਹੋਵੇ। ਖ਼ੈਰ ਅਜੀਤ ਕੌਰ ਦੀ ਦੂਜੀ ਬੱਚੀ ਅਰਪਨਾ ਇਕ ਵਧੀਆ ਆਰਟਿਸਟ ਹੈ ਜਿਸ ਦੀ ਪਹਿਲੀ ਸ਼ਾਦੀ ਧੋਖ਼ਾਦਈ ਸੀ ਪਰ ਹੁਣ ਦੂਜੀ ਸ਼ਾਦੀ ਦੌਰਾਨ ਉਹ ਅਤੀ ਖ਼ੁਸ਼ ਹੈ।ਅਜੀਤ ਕੌਰ ਦਾ ਦਾਮਾਦ ਪ੍ਰਸਿੱਧ ਆਰਟਿਸਟ ਜਸਵੰਤ ਦਾ ਪੁੱਤਰ ਹੈ।ਇਸ ਤਰ੍ਹਾਂ ਇਹ ਘਰ ਅਦੀਬਾਂ, ਕਲਾਕਾਰਾਂ, ਆਰਟਿਸਟਾਂ ਅਤੇ ਲੋਕ ਹਿਤੈਸ਼ੀ ਜੀਆਂ ਦਾ ਘਰ ਹੈ।ਅਜੀਤ ਕੌਰ ਆਪਣੀਆਂ ਲੰਡਨ ਫ਼ੇਰੀਆਂ ਦੌਰਾਨ ਹਮੇਸ਼ਾ ਮਿਲ਼ਦੀ ਹੈ।ਦਿੱਲੀ ਜਾਈਏ ਤਾਂ ਵਧੀਆ ਸੁਆਗਤ ਕਰਦੀ ਹੈ।ਸਾਡੇ ਘਰ ਲੰਡਨ ਆਉਂਦੀ ਹੈ ਤਾਂ ਆਪਣੇ ਹੀ ਘਰ ਵਾਂਗੂੰ। ਦਿੱਲੀਓਂ ਟੁਰਨ ਤੋਂ ਪਹਿਲਾਂ ਹਮੇਸ਼ਾ ਮੇਰੀ ਬੀਵੀ ਯਸ਼ ਵਾਸਤੇ ਪੁਛੇਗੀ ਕਿ ਉਹ ਉਹਦੇ ਲਈ ਕਿਹੜੇ ਗੋਟੇ ਕਿਨਾਰੀਆਂ ਵਾਲ਼ੀਆਂ ਚੁੰਨੀਆਂ, ਦੁਪੱਟੇ, ਲਹਿਰਿੀਏ ਤੇ ਸੂਟ ਲੈ ਕੇ ਆਵੇ? ਜਦੋਂ ਲੰਡਨ ਆਉਂਦੀ ਹੈ ਤਾਂ ਸਾਹਿਤਕ ਹਲਕਿਆ ਵਿਚ ਹਲਚਲ ਮਚ ਜਾਂਦੀ ਹੈ। ਮੈਂ ਉਸ ਨਾਲ਼ ਵਧੀਆ ਪਲ ਗ਼ੁਜ਼ਾਰੇ ਹਨ।ਕੁਝ ਵਰ੍ਹੇ ਹੋਏ ਜਦੋਂ ਮੈਂ ਇੰਡੀਆ ਗਿਆ ਤਾਂ ਕਿਸੇ ਕਾਰਨ ਵਸ ਉਹਨੂੰ ਨਾ ਮਿਲ ਸਕਿਆ।ਅਜੀਤ ਕੌਰ ਮੇਰੇ ਨਾਲ਼ ਰੁੱਸ ਗਈ ਤੇ ਉਸ ਨੇ ਬਹੁਤ ਮਿਹਣੇ ਮਾਰੇ।ਇੱਦਾਂ ਦੇ ਮਿਹਣੇ ਇਹੋ ਜਿਹੇ ਸੁਹਿਰਦ ਦੋਸਤ ਹੀ ਮਾਰ ਸਕਦੇ ਹਨ।ਅਜੀਤ ਕੌਰ ਨੇ ਆਪਣੀ ਦੋਸਤੀ ਦਾ ਹੱਥ ਵਧਾ ਕੇ ਮੇਰੀ ਜ਼ਿੰਦਗ਼ੀ ਦੀ ਅਮੀਰੀ ਨੂੰ ਵਧਾਇਆ ਹੈ।ਲ਼ਓ ਪੇਸ਼ ਹੈ ਅੱਸੀਵਿਆ ਵਿਚ ਕੀਤੀ ਇਕ ਇੰਟਰਵਿਊ ਦੀਆਂ ਕੁਝ ਝਲਕੀਆਂ। ਮੈਂ ਇੱਦਾਂ ਦੀਆਂ ਗੱਲਾਂ ਬਾਤਾਂ ਨੂੰ ਸਹਿਤਕ ਦਸਤਾਵੇਜ਼ਾਂ ਦਾ ਰੁਤਬਾ ਦਿੰਦਾ ਹਾਂ।ਇਹ ਸਾਂਭ ਕੇ ਰੱ੿ਖ਼ਣ ਵਾਲੀਆਂ ਕਿਰਤਾਂ ਹਨ।ਸਾਡੀਆਂ ਯੁਨੀਵਰਸਟੀਆਂ ਇਨ੍ਹਾਂ ਨੂੰ ਰੀਸਰਚ ਦਾ ਮਾਧਿਅਮ ਵੀ ਬਣਾ ਸਕਦੀਆਂ ਹਨ।ਏਸ ਗ਼ੁਫ਼ਤਗ਼ੂ ਨੂੰ ਉਸ ਸਮੇਂ ਨੂੰ ਸਾਹਮਣੇ ਰੱਖ ਕੇ ਹੀ ਪੜ੍ਹਿਆ ਜਾਵੇ।-ਸਾਥੀ ਲੁਧਿਆਣਵੀ -1987)


ਸਾਥੀ:: ਇਕ ਕਰੀਏਟਿਵ ਵਿਅਕਤੀ ਦਾ ਆਮ ਤੌਰ 'ਤੇ ਕਹਿਣਾ ਹੁੰਦਾ ਹੈ ਕਿ ਆਪਣੇ ਕੰਮ ਵਿਚ ਉਨ੍ਹਾਂ ਨੂੰ ਸੰਪੂਰਨ ਸੰਤੁਸ਼ਟਤਾ ਦਾ ਅਹਿਸਾਸ ਨਹੀਂ ਹੁੰਦਾ।ਜਾਨੀ ਕਿ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਐਬਸੋਲਿਊਟ ਸੈਟਿਸਫ਼ੈਕਸ਼ਨ।ਕੀ ਤੁਸੀਂ ਇਸ ਗੱਲ ਨਾਲ਼ ਸਹਿਮਤ ਹੋ?

2

ਅਜੀਤ: ਇਹ ਗੱਲ ਦਰੁਸਤ ਹੈ ਜੀ।ਜੇ ਕੋਈ ਕਲਾਕਾਰ ਜਾਂ ਲੇਖ਼ਕ ਆਪਣੀ ਲਿਖ਼ਤ ਤੋਂ ਸੰਤੁਸ਼ਟ ਹੋ ਜਾਵੇ ਤਾਂ ਉਸ ਦੇ ਅੱਗੇ ਵਧਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ।ਐਬਸੋਲਿਊਟ ਸੈਟਿਸਫ਼ੈਕਸ਼ਨ ਕਦੇ ਹੁੰਦੀ ਹੀ ਨਹੀਂ।ਸੰਤੁਸ਼ਟਤਾ ਨੂੰ ਸਵੀਕਾਰ ਕਰਨ ਵਾਲ਼ੇ ਲੇਖ਼ਕ ਖ਼ੜੋ ਜਾਂਦੇ ਹਨ। ਤੁਸੀਂ ਵੀ ਲਿਖ਼ਦੇ ਹੋ।ਤੁਹਾਨੂੰ ਵੀ ਤਾਂ ਪਤਾ ਹੀ ਹੈ ਕਿ ਇਕ ਇਕ ਲਿਖ਼ਤ ਨੂੰ ਘੜੀ ਘੜੀ ਪੜ੍ਹ ਕੇ ਦਰੁਸਤ ਕਰਨਾ ਪੈਂਦਾ ਹੈ।ਭਾਵ ਕਿ ਪਹਿਲੇ ਲਿਖ਼ੇ ਉਤੇ ਤੁਹਾਡੀ ਤਸੱਲੀ ਨਹੀਂ ਹੈ।ਮੈਂ ਜੋ ਲਿਖ਼ਦੀ ਹਾਂ,ਉਸ ਨੂੰ ਵਾਰ ਵਾਰ ਪੜ੍ਹਦੀ ਹਾਂ।ਜੇਕਰ ਲਿਖ਼ਿਆ ਹੋਇਆ ਚੰਗਾ ਲੱਗੇ ਤਾਂ ਤਸੱਲੀ ਮਿਲ਼ਦੀ ਹੈ ਤੇ ਛਪਣ ਵਾਸਤੇ ਭੇਜ ਦਿੰਦੀ ਹਾਂ ਵਰਨਾ ਪਾੜਕੇ ਸੁੱਟ ਦਿੰਦੀ ਹਾਂ।ਕਈ ਵੇਰ ਆਪਣਾ ਹੀ ਲਿਖ਼ਆ ਹੋਇਆ ਜਦੋਂ ਇਕ ਮੁੱਦਤ ਬਾਅਦ ਪੜ੍ਹਦੀ ਹਾਂ ਤਾਂ ਸੋਚਦੀ ਹਾਂ ਕਿ ਆਪਾਂ ਤਾਂ ਇਸ ਤੋਂ ਬਹੁਤ ਅੱਗੇ ਲੰਘ ਗਏ ਹਾਂ।ਅੱਗੇ ਅੱਗੇ ਲਿਖ਼ਣ ਦੀ ਭੂੱਖ ਲਗਦੀ ਰਹਿੰਦੀ ਹੈ ਮੈਨੂੰ।

ਸਾਥੀ:: ਅਜੀਤ ਜੀ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜਦੋਂ ਆਪਣੀ ਹੀ ਲਿਖ਼ੀ ਹੋਈ ਚੀਜ਼ ਇਕ ਮੁੱਦਤ ਬਾਅਦ ਪੜ੍ਹੋ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ ਤਾਂ ਇਸ ਗੱਲ ਤੋਂ ਬਹੁਤ ਅੱਗੇ ਲੰਘ ਗਏ ਹਾਂ।ਇਤਿਹਾਸ ਦਾ ਕੰਮ ਹੈ ਅੱਗੇ ਹੀ ਅੱਗੇ ਵਧਦੇ ਰਹਿਣਾ। ਜਿਸ ਲੇਖ਼ਕ ਨੂੰ ਹੋਰ ਹੋਰ ਲਿਖ਼ਣ ਦੀ ਭੁੱਖ਼ ਨਾ ਲੱਗੇ ਉਹਨੂੰ ਸ਼ਇਦ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਹੈ।ਅਜੀਤ ਕਦੇ ਕੁਝ ਲਿਖ਼ ਕੇ ਤੁਹਾਨੂੰ ਇਸ ਵਾਰੇ ਰੀਗਰੈਟ ਵੀ ਹੋਇਆ ਹੈ? ਕੀ ਤਸੀਂ ਕਦੇ ਏਦਾਂ ਵੀ ਸੋਚਿਆ ਹੈ ਕਿ ਮੈੇਨੂੰ ਇਸ ਗੱਲ ਨੂੰ ਏਦਾਂ ਨਹੀਂ ਸੀ ਕਹਿਣਾ ਚਾਹੀਦਾ।ਕਈ ਵੇਰ ਅਸੀਂ ਤੱਤੇ ਘਾਅ ਅਜਿਹੀਆਂ ਗੱਲਾਂ ਲਿਖ਼ ਜਾਂਦੇ ਹਾਂ ਜਿਨ੍ਹਾਂ ਵਾਰੇ ਸਾਨੂੰ ਬਾਅਦ ਵਿਚ ਪਛਤਾਵਾ ਹੋ ਸਕਦਾ ਹੁੰਦਾ ਹੈ।

ਅਜੀਤ: ਨਹੀਂ, ਮੈਨੂੰ ਆਪਣੇ ਲਿਖ਼ੇ ਉਤੇ ਕੋਈ ਰੀਗਰੈਟ ਨਹੀਂ ਹੈ।ਹਾਂ ਜੇ ਕੋਈ ਮਾੜਾ ਲਿਖ਼ਿਆ ਗਿਆ ਹੋਵੇ ਤਾਂ ਉਹਦਾ ਰੀਗਰੈਟ ਜ਼ਰੂਰ ਹੁੰਦੈ ਕਿ ਮੈਂ ਸੋਚਾਂ ਕਿ ਐਹ ਗੱਲ ਮੈਨੂੰ ਸ਼ਾਇਸਤਗ਼ੀ ਦੇ ਤੌਰ 'ਤੇ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਸ਼ਾਇਸਤਗ਼ੀ ਨਾਂ ਦੀ ਚੀਜ਼ ਮੇਰੇ ਨਜ਼ਦੀਕ ਕੁਝ ਨਹੀਂ।ਜਿਹੜਾ ਮੇਰੇ ਅੰਦਰਲਾ ਹਾਂਹ ਕਰਦੈ ਉਹੋ ਮੇਰੇ ਲਈ ਸ਼ਾਇਸਤਗ਼ੀ ਹੈ ਸਾਥੀ ਜੀ।ਕਈ ਸ਼ਾਇਰ ਇਹੋ ਰੋਈ ਜਾ ਰਹੇ ਨੇ ਕਿ ਜੀ ਸਮਾਜ ਨੇ ਮੇਰਾ ਆਹ ਕਰ ਦਿੱਤੈ ਤੇ ਔਹ ਕਰ ਦਿੱਤੈ।ਪਰ ਸਮਾਜ ਹੈ ਕੀ? ਤੁਸੀਂ ਤੇ ਮੈਂ ਹੀ ਸਮਾਜ ਹਾਂ ਜਾਂ ਕੁਝ ਕੁ ਹੋਰ ਲੋਕ।ਇਹ ਲੋਕ ਵੀ ਗਿਣਤੀ ਦੇ ਹੀ ਨੇ।ਹਰ ਕੋਈ ਇਸ ਗਿਣਤੀ ਵਿਚ ਸ਼ਾਮਲ ਨਹੀਂ ਹੋ ਸਕਦਾ।ਰਿਸ਼ਤੇਦਾਰ ਵੀ ਸਾਰੇ ਨਹੀਂ।ਦੋਸਤ ਵੀ ਚੋਣਵੇਂ ਜਿਹੇ ਤੇ ਇਸ ਘੇਰੇ ਵਿਚ ਤੁਸੀਂ ਆਪ ਖ਼ੜੋਤੇ ਹੋ।ਆਪਣਿਆਂ ਦਾ ਇਹ ਘੇਰਾ ਬੜਾ ਵਿਸ਼ੇਸ਼ ਹੁੰਦਾ ਹੈ।ਫੇਰ ਇਸ ਤੋਂ ਬਾਹਰ ਵੀ ਇਕ ਘੇਰਾ ਹੁੰਦਾ ਹੈ।ਤੁਹਾਡੇ ਆਂਢ ਗੁਆਂਢ ਵਾਲ਼ੇ ਲੋਕ।ਸਾ ਸਰੀ ਅਕਾਲਾਂ ਵਾਲ਼ੇ ਦੋਸਤ ...।

ਸਾਥੀ: ..ਤੇ ਜਾਹਲੀ ਮੁਸਕਾਨਾਂ ਵਾਲ਼ੇ ਦੋਸਤ?

ਅਜੀਤ:(ਖ਼ੁੱਲ ਕੇ ਹਸਦਿਆਂ) ਉਹ ਬਿਲਕੁਲ ਮੈਟਰ ਨਹੀਂ ਜੇ ਕਰਦੇ।ਤੁਹਾਡਾ ਨੇੜਲਾ ਘੇਰਾ ਹੀ ਮੈਟਰ ਕਰਦਾ ਹੈ।ਤੁਹਾਡੇ ਵਿਚਾਰਾਂ ਨੂੰ ਢਾਹੁੰਦਾ ਬਣਾਉਂਦਾ ਹੈ।ਬਸ ਪਿਆਰੇ ਇਹੋ ਸਮਾਜ ਹੈ।

ਸਾਥੀ: ਮੈਂ ਆਪਣੇ ਸੁਆਲ ਵੱਲ ਫਿਰ ਆਉਨਾਂ ਕਿ ਕੀ ਤੁਸੀਂ ਕਦੇ ਏਦਾਂ ਵੀ ਸੋਚਿਆ ਕਿ ਇਹ ਗੱਲ ਮੈਨੂੰ ਇੰਜ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਉਸ ਵੇਲੇ ਮੈਂ ਸ਼ਾਇਦ ਭਾਬੁਕ ਹੋ ਕੇ ਇੰਝ ਸੋਚ ਲਿਆ ਸੀ?

ਅਜੀਤ: ਨਹੀਂ ਮੈਂ ਭਾਬੁਕ ਹੋ ਕੇ ਨਾ ਕਿਸੇ ਨਾਲ਼ ਲੜਨੀ ਆ ਤੇ ਨਾ ਹੀ ਭਾਬੁਕ ਹੋਕੇ ਕਿਸੇ ਦੀ ਦੋਸਤ ਹੀ ਬਣਦੀ ਹਾਂ।ਮੈਂ ਇੰਝ ਭਾਬੁਕ ਹੋਕੇ ਬਾਅਦ ਵਿਚ ਪਛਤਾਉਣਾ ਨਹੀਂ ਚਾਹੁੰਦੀ।ਮੈਂ ਲਿਖ਼ਦੀ ਵੀ ਭਾਬੁਕ ਹੋ ਕੇ ਨਹੀਂ ਹਾਂ।ਕਈ ਲੋਕ ਕਹਿੰਦੇ ਨੇ ਕਿ "ਲਹੂ ਦੇ ਚੁਬੱਚੇ ਮੈਂ ਭਾਬੁਕ ਹੋ ਕੇ ਲਿਖ਼ਿਐ ਤੇ ਇਹ ਤੇਰਾ ਗ਼ਲਤ ਨਜ਼ਰੀਆ।" ਪਰ ਮੈਂ ਉਸਨੂੰ ਜਦੋਂ ਹੁਣ ਪੜ੍ਹਨੀ ਆਂ ਤਾਂ ਉਸ ਵਿਚ ਉੱਨੀ ਹੀ ਕਸਕ ਹੈ।ਉਸ ਵੇਲੇ ਦੀ ਪੀੜ ਮੇਰੇ ਦਿਲ ਵਿਚ ਅਜੇ ਵੀ ਹੈ।ਉਸ ਵਿਚ ਮੈਨੂੰ ਇਕ ਵੀ ਲਫ਼ਜ਼ ਵਾਧੂ ਨਹੀਂ ਜੇ ਲਗਦਾ।ਉਸ ਵਿਚ ਮੈਂ ਇਕ ਥਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਲਿਖ਼ਿਆ ਹੋਇਆ ਸੀ।ਦਰਅਸਲ ਸਾਥੀ ਸਾਹਿਬ ਉਹ ਮਾਰਕ ਔਫ਼ ਅੇੈਕਸਕਲਾਮੇਸ਼ਨ ਵਿਚ ਸੀ ਜਿਹੜਾ ਪ੍ਰਿਟਿੰਗ ਦੀ ਗ਼ਲਤੀ ਨਾਲ਼ ਰਹਿ ਗਿਆ ਸੀ।ਉਸ ਦਾ ਭਾਵ ਇਹ ਸੀ ਕਿ ਮੈਨੂੰ ਨਹੀਂ ਸੀ ਪਤਾ ਕਿ ਜਰਨੈਲ ਸਿੰਘ ਸ਼ਹੀਦ ਵੀ ਸੀ ਕਿ ਨਹੀਂ ਲੇਕਿਨ ਇਕ ਗੱਲ ਜ਼ਰੂਰ ਸੀ ਕਿ ਉਹ ਬੰਦਾ ਮੈਦਾਨ ਚੋਂ


ਭੱਜਿਆ ਨਹੀਂ ਸੀ।ਲੋਕੀਂ ਬੜੇ ਭੱਜੇ ਉਸ ਵੇਲੇ ਪਰ ਉਹ ਨਹੀਂ ਸੀ ਭੱਜਿਆ।ਉਸ ਨਾਲ਼ ਚਾਲ਼ੀ ਪੰਜਾਹ ਬੰਦੇ ਹੋਰ ਵੀ ਸਨ।ਉਹ ਵੀ ਨਹੀਂ ਸਨ ਭੱਜੇ।

ਸਾਥੀ: ਖ਼ੁਸ਼ਵੰਤ ਸਿੰਘ ਨੇ ਇਕ ਵੇਰ ਇਕ ਥਾਂ ਲਿਖ਼ਿਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲ਼ਾ ਇਕ ਸਿੱਖ ਵਾਂਗੂੰ ਜੀਵਿਆ ਤੇ ਇਕ ਸਿੱਖ ਵਾਂਗੂੰ ਹੀ ਮਰਿਆ ਸੀ।ਤੁਹਾਡੇ ਵਿਚਾਰ ਕੀ ਨੇ?

3.

ਅਜੀਤ: ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ।ਉਸ ਵੇਲੇ ਕੁਝ ਪਤਾ ਨਹੀਂ ਸੀ ਕਿ ਜਰਨੈਲ ਸਿਘ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸਨ।ਜੇ ਮੈਂ ਪੌਲਟਿੀਸ਼ੀਅਨ ਹੁੰਦੀ ਤਾਂ ਜ਼ਰੂਰ ਜਾਣ ਜਾਂਦੀ ਕਿ ਇਹ ਫ਼ੋਰਸਜ਼ ਕਿਹੜੀਆਂ ਨੇ?ੀਭੰਡਰਾਂਵਾਲ਼ੇ ਦੀ ਨਾ ਭੱਜਣ ਵਾਲ਼ੀ ਗੱਲ ਦੀ ਮੈਂ ਪ੍ਰਸੰਸਕ ਹਾਂ ਪਰ ਜੇਕਰ ਉਹਦੀਆਂ ਟੇਪਾਂ ਸੁਣੋ ਤਾਂ ਉਸ ਵਿਚੋਂ ਕਿਧਰੇ ਕਿਧਰੇ ਹੰਕਾਰ ਅਤੇ ਹਿਕਾਰਤ ਦੀ ਬੂਅ ਆਉਂਦੀ ਹੈ।ਹੰਕਾਰ ਅਤੇ ਹਿਕਾਰਤ ਸਿਖ਼ਿਜ਼ਮ ਦੇ ਖ਼ਿਲਾਫ਼ ਹੈ।

ਸਾਥੀ: ਜਾਨੀ ਕਿ ਗੁਰਬਾਣੀ ਦੇ ਵਿਪਰੀਤ ਹੈ।

ਅਜੀਤ: ਆਪਣੇ ਹੀ ਰੌਂਅ ਵਿਚ) ਸਮਝ ਨਹੀਂ ਆਉਂਦੀ ਕਿ ਅਸੀਂ ਸਿੱਖ ਧਰਮ ਚੋਂ ਰੂੜੀ੍ਹਵਾਦ ਭਾਵ ਡੌਗਮਾਜ਼ ਐਂਡ ਰਿਚੁਅਲਜ਼ ਤੇ ਰਹੁ ਰੀਤਾਂ ਕਿਉਂ ਨਹੀਂ ਕੱਢ ਸਕਦੇ?ਮੈਨੂੰ ਬੜਾ ਅਜੀਬ ਲਗਦੈ ਜੇਕਰ ਕਿਧਰੇ ਦਰਬਾਰ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਹੋਵੇ ਤੇ ਅੱਗੇ ਪਿੱਤਲ ਦੇ ਫ਼ੂਲਦਾਨਾਂ ਵਿਚ ਕਾਗ਼ਜ਼ ਦੇ ਫ਼ੁੱਲ ਪਏ ਹੋਣ,ਜਰੀਆਂ ਤੇ ਗੋਟੇ ਕਿਨਾਰਿਆਂ ਵਾਲ਼ੇ ਹਾਰ ਚੜ੍ਹਾਏ ਹੋਏ ਹੋਣ। ਸਾਰੀ ਭਗਤੀ ਲਹਿਰ ਵਿਚ ਰੱਬ ਨਾਲ਼ ਆਸ਼ਕ ਅਤੇ ਮਸ਼ੂਕ ਦਾ ਰਿਸ਼ਤਾ ਬਣਾਇਆ ਹੋਇਆ ਹੈ।ਜੇਕਰ ਉਹ ਸਾਡਾ ਆਸ਼ਕ ਹੈ ਤਾਂ ਉਸ ਕੋਲ਼ ਅਸੀਂ ਕੇਵਲ ਇਕ ਗ਼ੁਲਾਬ ਦਾ ਫ਼ੁੱਲ ਹੀ ਲੈ ਕੇ ਕਿਉਂ ਨਹੀਂ ਜਾ ਸਕਦੇ?ਜੇਕਰ ਅਸੀਂ ਝਾਲਰਾਂ ਅਤੇ ਚਮਕੀਲੀਆਂ ਚੀਜ਼ਾਂ ਨੂੰ ਛੱਡ ਕੇ ਸਿੱਖ਼ਿਜ਼ਮ ਦਾ ਤੱਤ ਕੱਢੀਏ ਉਹ ਤਾਂ ਹਮਸਾਇਗੀ ਤੇ ਭਰੱਪਣ ਦਾ ਤੱਤ ਹੈ।ਉਹ ਤਾਂ ਕਮਿਉਨਿਜ਼ਮ ਦਾ ਤੱਤ ਹੈ।

ਸਾਥੀ: ਅਸੀਂ ਸਾਰੇ ਜਾਣਦੇ ਹਾਂ ਕਿ ਸਿਖ ਧਰਮ ਇਕ ਰੀਫ਼ੌਰਮਿਸਟ ਧਰਮ ਹੈ।ਇਹ ਸਾਰੇ ਉਸ ਵੇਲੇ ਦੇ ਧਰਮਾਂ ਦਾ ਨਿਚੋੜ ਹੈ।ਇਹ ਇਕ ਸਾਇੰਟਿਫ਼ਿਕ ਧਰਮ ਹੈ।ਰੈਸ਼ਨਾਲਿਟੀ ਤੇ ਬੇਸਡ ਹੈ ਇਹ।ਰੀਜ਼ਨ ਇਸ ਦਾ ਧੁਰਾ ਹੈ।ਰੁਹਾਨੀਅਤ ਵੀ ਹੈ ਪਰ ਇਸ ਦੇ ਨਾਲ਼ ਨਾਲ਼ ਇਸ ਵਿਚ ਮਾਰਕਜ਼ਿਜ਼ਮ ਦੀ ਤਕੜੀ ਛੁਹ ਹੈ।

ਅਜੀਤ: ਛੁਹ ਨਹੀਂ ਇਸ ਵਿਚ ਅੱਧਿਓਂ ਵੱਧ ਮਾਰਕਸਵਾਦ ਹੈ।ਜਿਹੜੀ ਗੱਲ ਲੈਨਿਨ ਬਾਅਦ ਵਿਚ ਕਹੀ ਸੀ ਉਹ ਸਾਡੇ ਗੁਰੂਆਂ ਨੇ ਕਈ ਸੌ ਸਾਲ ਪਹਿਲਾਂ ਕਹਿ ਦਿੱਤੀ ਸੀ।ਗਾਂਧੀ ਜੀ ਨੇ ਵੀ ਜੋ ਕੁਝ ਬਾਅਦ ਵਿਚ ਕਿਹਾ ਉਹ ਵੀ ਗਰਬਾਣੀ ਵਿਚ ਹੈ।ਗਾਂਧੀ ਨੂੰ ਅਸੀਂ 'ਫਾਦਰ ਔਫ਼ ਦਾ ਨੇਸ਼ਨ' ਕਹਿਨੇ ਆਂ।ਗਾਂਧੀ ਨੇ ਅਛੂਤਾਂ ਨਾਲ਼ ਵਿਤਕਰਾ ਨਾ ਕਰਨ ਵਾਰੇ ਕਿਹਾ।ਗੁਰੂਆਂ ਨੇ ਲੰਗਰ ਦੀ ਪ੍ਰਥਾ ਰਾਹੀਂ ਇਹ ਗੱਲ ਕਈ ਸੌ ਸਾਲ ਪਹਿਲਾਂ ਕਰ ਵਿਖ਼ਾਈ ਸੀ।ਜਾਤ ਪਾਤ ਅਤੇ ਊਚ ਨੀਚ ਨੂੰ ਉਨ੍ਹਾਂ ਨੇ ਸਲੇਟ ਪੂੰਝਣ ਵਾਂਗ ਖ਼ਤਮ ਕਰਨ ਦਾ ਯਤਨ ਕੀਤਾ ਸੀ।ਬਹੁਤੀ ਛੂਆ ਛਾਤ ਖ਼ਾਣ ਪੀਣ ਵਿਚ ਹੁੰਦੀ ਹੈ।ਇਕ ਲਾਈਨ ਵਿਚ ਨਾਲੋ ਨਾਲ ਭੈਠ ਕੇ ਖ਼ਾਣ ਪੀਣ ਪਿੱਛੇ ਇਹੋ ਤਾਂ ਭਾਵਨਾ ਸੀ।ਗੁਰੂ ਨਾਨਕ ਦੇਵ ਜੀ ਨੇ ਕਿਹੈ:

ਦੇ ਕੇ ਚੌਂਕਾ ਕੱਢੀ ਘਾਰ,ਉਪਰ ਆਏ ਬੈਠੇ ਘੁਮਿਆਰ।

ਤੇ

ਮੱਤ ਭਿੱਟੇ ਵੇ ਮੱਤ ਭਿੱਟੇ ਇਹ ਅੰਨ ਅਸਾਡਾ ਭਿੱਟੇ।

ਇਹ ਬੜੀਆਂ ਪ੍ਰਗਤੀਵਾਦੀ ਗੱਲਾਂ ਸਨ।ਪੰਜ ਹਜ਼ਾਰ ਸਾਲ ਪੁਰਾਣੀਆਂ ਰਹੁ ਰੀਤਾਂ ਤੇ ਮੰਨੂੰ ਦਾ ਜਾਤਾਂ ਪਾਤਾਂ ਪੈਦਾ ਕਰਕੇ ਕੀਤਾ ਗਿਆ ਖ਼ਰਾਬ ਕੰਮ ਗੁਰੂਆਂ ਨੇ ਠੀਕ ਕੀਤਾ ਜਾਂ ਕਰਨ ਦਾ ਯਤਨ ਕੀਤਾ।ਸਿੱਖ਼ ਧਰਮ ਇਕ ਇਨਕਲਾਬੀ ਧਰਮ ਹੈ।ਅਸੀਂ ਸਿੱਖ਼ ਹੁਦੇ ਹੋਏ ਵੀ ਚੰਗੀਆਂ ਗੱਲਾਂ ਵੱਲ ਨਹੀਂ ਜਾਂਦੇ।ਇਹ ਇਕ ਦੁਖ਼ਾਂਤ ਹੈ।

ਸਾਥੀ: ਇਹਦਾ ਕਈ ਵੇਰ ਸਿੱਟਾ ਇਹ ਵੀ ਨਿਕਲਿਆ ਹੈ ਕਿ ਸਿੱਖ਼ ਧਰਮ ਚੋਂ ਕਈ ਹੋਰ ਲਹਿਰਾਂ ,ਗੁਰੂਡੰਮ,ਫ਼ਿਰਕੇ ਅਤੇ ਡੇਰੇਵਾਦ ਨਿਕਲ ਆਏ ਹਨ ਜਿਨ੍ਹਾਂ ਕਰਕੇ ਕਈ ਵੈਰ ਵਿਰੋਧ ਪੈਦਾ ਹੋ ਗਏ ਹਨ।


ਅਜੀਤ: ਇਨ੍ਹਾਂ ਵੈਰ ਵਿਰੋਧਾਂ ਪਿੱਛੇ ਕਈ ਵੇਰ ਸਿਆਸੀ ਤਾਕਤਾਂ ਵੀ ਕੰਮ ਕਰਦੀਆਂ ਹਨ ਤੇ ਵੱਖ਼ਰੀਆਂ ਲਹਿਰਾਂ ਆਦਿ ਤਾਂ ਹੈਨ ਹੀ।ਮੈਂ ਇਹ ਗੱਲ ਲਿਖ਼ੀ ਵੀ ਕਿ ਜਿਹੜਾ ਸਿੱਖ਼ ਪੰਜਾਬ ਵਿਚ ਬੱਸਾਂ ਵਿਚੋਂ ਕੱਢ ਕੇ ਕਿਸੇ ਹਿੰਦੂ ਨੂੰ ਮਾਰਦੈ ਉਹ ਸਿੱਖ਼ੀ ਦਾ ਵਿਰੋਧ ਕਰਦੈ।ਉਹਨੂੰ ਭਾਈ ਘਨੱਈਆ ਦੀ ਉਹ ਸਾਖ਼ੀ ਯਾਦ ਕਰਨੀ ਚਾਹੀਦੀ ਹੈ ਜਿਸ ਵਿਚ ਉਹ ਸਿੱਖ਼ਾਂ ਨੂੰ ਵੀ ਤੇ ਜ਼ਖ਼ਮੀ ਹੋਏ ਦੁਸ਼ਮਣਾਂ ਨੂੰ ਵੀ ਆਪਣੀ ਮਸ਼ਕ ਵਿਚੋਂ ਪਾਣੀ ਪਿਲਾਉਂਦਾ ਹੈ ਤੇ ਦਲੀਲ ਦਿੰਦਾ ਹੈ ਕਿ ਮੈਨੂੰ ਹਰ ਬੰਦੇ ਵਿਚੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਨਜ਼ਰ ਆਉਂਦਾ ਹੈ।

4.

ਸਾਥੀ: ਕਈ ਘਟਨਾਵਾਂ ਅਜੇ ਤੀਕ ਅਸਪਸ਼ਟ ਹਨ ਕਿਉਂਕਿ ਹੁਣ ਹੋਰ ਕਈ ਧਿਰਾਂ ਇਹਨਾਂ ਕਹਿਰਾਂ ਵਿਚ ਮੁਲੱਵਸ ਹੋ ਗਈਆਂ ਹਨ।ਘੱਟ ਪੁਲੀਸ ਨੇ ਵੀ ਨਹੀੌਂ ਕੀਤੀ ਤੇ ਕੁਝ ਗਰਮ ਖੂਨ ਵਾਲੇ ਲੋਕੀਂ ਵੀ ਨਿਰਦੋਸ਼ ਨਹੀਂ ਸਨ। ਇਹ ਘਿਨੌਣਾ ਦੌਰ ਪੰਜਾਬ ਦੀ ਹਿਸਟਰੀ ਵਿਚ ਸਦਾ ਲਈ ਇਕ ਧੱਬਾ ਬਣ ਗਿਆ ਹੈ। ਉਸ ਵੇਲੇ ਦੁਸ਼ਮਣ ਦੀ ਸ਼ਨਾਖ਼ਤ ਆਸਾਨ ਨਹੀਂ ਸੀ।

ਅਜੀਤ: ਮੈਂ ਸਿਰਫ਼ ਇਕ ਵਾਕਿਆ ਦਾ ਜ਼ਿਕਰ ਕੀਤੈ ਜਿਹੜਾ ਸਭ ਤੋਂ ਪਹਿਲਾ ਸੀ।ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਪਾਰਟਿਕੁਲਰ ਕਮੳਿੁਨਿਟੀ ਨੂੰ ਮਾਰਿਆ ਗਿਆ। ਲੇਕਿਨ ਉਸ ਤੋਂ ਬਾਅਦ ਅਗਰ ਰੇਸ਼ੋ ਕੱਢੀ ਜਾਵੇ ਤਾਂ ਸਿੱਖਾਂ ਦੀ ਜ਼ਿਆਦਾ ਹੈ।ਇਸ ਕਰਕੇ ਇਹ ਕਹਿਣਾ ਗ਼ਲਤ ਹੋਵੇਗਾ ਕਿ ਸਿੱਖ਼ ਹਿੰਦੂਆਂ ਨੂੰ ਮਾਰ ਰਹੇ ਹਨ।ਇਹ ਬਹੁਤ ਵੱਡੀ ਸਾਜ਼ਸ਼ ਹੈ-ਇਕ ਸਿਅਸੀ ਸਾਜ਼ਸ਼।ਇਸ ਅਧੀਨ ਕੌਣ ਕਿਹਨੂੰ ਮਾਰ ਰਿਹੈ? ਇਹ ਗੱਲ ਅਸਪਸ਼ਟ ਹੈ ਤੇ ਹਨ੍ਹਰੇ ਵਿਚ ਹੈ।ਪੁਲਿਟੀਕਲ ਫ਼ਾਸ਼ੀ ਤਾਕਤਾਂ ਆਪਣੀ ਗੱਦੀ ਦੀ ਕਾਇਮੀ ਲਈ ਇਹ ਸੱਭ ਕੁਝ ਕਰਵਾ ਰਹੀਆਂ ਲਗਦੀਆ ਹਨ।

ਸਾਥੀ: ਆਓ ਇਕ ਹੋਰ ਗੱਲ ਵੱਲ ਆਈਏ।ਅੰਮ੍ਰਤਾ ਪ੍ਰੀਤਮ ਸਾਡੀ ਇਕ ਸਿਰਮੌਰ ਲੇਖ਼ਿਕਾ ਹੈ।ਜਦੋਂ ੳਸੀਂ ਛੋਟੇ ਛੋਟੇ ਸਾਂ ਉਦੋਂ ਦੇ ਹੀ ਅਸੀਂ ਉਨ੍ਹਾਂ ਦੇ ਪਾਠਕ ਹਾਂ।ਮੈਨੂੰ ਤਾਂ ਇਸ ਗੱਲ ਦਾਂ ਸ਼ਰਫ਼ ਵੀ ਹਾਸਲ ਹੈ ਕਿ ਉਨ੍ਹਾਂ ਨੇ ਮੇਰੀਆਂ ਲਿਖ਼ਤਾਂ ਦਾ ਨੋਟਿਸ ਲਿਆ ਤੇ ਭਰਪੂਰ ਪਿਆਰ ਵੀ ਦਿੱਤਾ।ਪਰ ਆਪਾਂ ਜਰਨਾਲਿਸਟਿਕ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ ਕਿ ਇਹੋ ਜਿਹੀ ਵੱਡੀ ਲੇਖ਼ਿਕਾ ਨੇ 1947 ਵਿਚ ਤਾਂ 'ਅੱਜ ਆਖਾਂ ਵਾਰਸ ਸ਼ਾਹ ਨੂੰ'' ਵਰਗੀ ਸ਼ਾਹਕਾਰ ਕਵਿਤਾ ਲਿਖ਼ੀ ਸੀ ਤੇ ਇਸ ਵਿਚ ਦ੍ਰਿਸ਼ਟਾਏ ਦੁਖ਼ਾਂਤ ਨੂੰ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਉਤੇ ਲੈ ਆਂਦਾ ਸੀ ਪਰ ਹੁਣ ਜੋ ਕੁਝ ਅ੍ਰੰਮਤਸਰ ਵਿਚ ਹੋਇਆ ਤੇ ਫ਼ਿਰ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਹੋਇਆ ਉਸ ਵਾਰੇ ਉਹ ਚੁੱਪ ਰਹੇ।ਭਲਾ ਇਹ ਕਿਉਂ?

ਅਜੀਤ: ਦਿੱਲੀ ਦੇ ਵਾਕਿਆ ਤੋਂ ਪਹਿਲਾਂ ਵੀ ਬਥੇਰਾ ਕੁਝ ਹੋਇਆ ਜਿਵੇਂ ਭਵੰਡੀ ਵਿਚ।ਦੁਖ਼ਾਂਤ ਇਹ ਹੈ ਕਿ ਬੰਦੇ ਨੂੰ ਇਕ ਨਵਾਂ ਕਰੂਅਲ ਤਰੀਕਾ ਲੱਭਿਆ ਕਿ ਕਿਸੇ ਬੰਦੇ ਨੂੰ ਜਿਉਂਦਿਆਂ ਸਾੜ ਦਿਓ।ਇਹ ਭਿਆਨਕ ਢੰਗ ਸਿਆਸੀ ਖ਼ੇਡ ਹੈ।ਦਿੱਲੀ ਵਿਚ ਜੋ ਕੁਝ ਹੋਇਆ ਇਹ ਸਿਆਸੀ ਖ਼ੇਡ ਸੀ।ਭਵੰਡੀ ਵਿਚ ਮੁਸਲਮਾਨ ਮੁੰਡਿਆ ਨੂੰ ਇਕੱੀਠਆਂ ਕਰਕੇ ਪੈਰਾ ਮਿਲਟਰੀ ਵਾਲਿਆਂ ਨੇ ਮਾਰਿਆ ਸੀ।ਮਿਲਾਨਾ ਵਿਚ ਵੀ ਇਹੋ ਕੁਝ ਹੋਇਆ ਸੀ।ਅਸੀਂ ਕਿੱਥੇ ਖੜ੍ਹੇ ਹਾਂ?ਅਸੀਂ ਇਕ ਵਹਿਸ਼ੀਪਣ ਦੇ ਜੰਗਲ ਵਿਚ ਖ਼ੜ੍ਹੇ ਹਾਂ ਜਿਥੇ ਕੋਈ ਵੀ ਚੀਜ਼ ਮਾਅਨੇ ਨਹੀਂ ਰਖ਼ਦੀ।ਜੇ ਮਾਅਨੇ ਰਖ਼ਦੀ ਹੈ ਤਾਂ ਸਿਰਫ਼ ਤੁਹਾਡੀ ਗੱਦੀ ਦੀ ਕਾਇਮੀ ਮਾਅਨੇ ਰਖ਼ਦੀ ਹੈ ਵਰਨਾ ਇਸ ਅੱਗ ਵਿਚ ਹਜ਼ਰਤ ਨੋਹ ਦੀ ਕਿਸ਼ਤੀ ਵੀ ਨਹੀਂ ਬਚ ਸਕਦੀ।ਹੁਣ ਰਹੀ ਗੱਲ ਅੰਮ੍ਰਿਤਾ ਜੀ ਦੀ। ਮੈਂ ਤਾਂ ਸਾਥੀ ਸਾਹਿਬ ਖ਼ੁਦ ਉਨ੍ਹਾਂ ਦੀ ਫ਼ੈਨ ਹਾਂ।ਅਸੀਂ ਬਚਪਨ ਤੋਂ ਹੀ ਅੰਮ੍ਰਿਤਾ ਅਤੇ ਪਰੋਫ਼ੈਸਰ ਮੋਹਨ ਸਿੰਘ ਦੇ ਪਾਠਕ ਸਾਂ।ਲਿਖ਼ਣ ਦੀ ਤਾਂ ਗੁੜ੍ਹਤੀ ਹੀ ਅੰਮ੍ਰਿਤਾ ਤੋਂ ਲਈ ਹੈ।ਕੁਝ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਰੁਝਾਨ ਕਿਹੜੀ ਦਿਸ਼ਾ ਵਲ ਜਾ ਰਿਹਾ ਹੈ?

ਸਾਥੀ: ਇਸ ਦੌਰ ਵਿਚ ਤਾਂ ਉਹ ਜੋਤਸ਼ ਦੀਆਂ ਗੱਲਾਂ ਕਰ ਰਹੇ ਹਨ।ਆਲੇ ਦੁਅਲ਼ੇ ਸੜ ਰਹੇ ਜੰਗਲ ਵਲ ਉਹ ਤਵੱਜੋਂ ਕਿਉਂ ਨਹੀਂ ਦੇ ਰਹੇ?

ਅਜੀਤ: ਸਾਥੀ ਜੀ ਉਹ ਤਾਂ ਮੇਰੇ ਨਾਲ਼ ਰੁੱਸੇ ਹੋਏ ਨੇ।1986 ਤੋਂ ਬਾਅਦ ਤਾਂ ਉਹ ਉੱਕਾ ਹੀ ਨਹੀਂ ਬੋਲੇ ਮੇਰੇ ਨਾਲ਼।

ਸਾਥੀ: ਕੀ ਉਨ੍ਹਾਂ ਨੇ ਤੁਹਾਡੇ ਪੰਜਾਬ ਦੀ ਤ੍ਰਾਸਦੀ ਵਾਰੇ ਲਿਖ਼ੇ ਗਏ ਲੇਖ਼ਾਂ ਦਾ ਬੁਰਾ ਮਨਾਇਆ?

ਅਜੀਤ: ਬੁਰਾ ਤਾਂ ਉਹ ਮੇਰੀਆਂ ਬਹੁਤ ਸਾਰੀਆਂ ਗੱਲਾਂ ਦਾ ਮਨਾਉਂਦੇ ਨੇ।ਜਦੋਂ ਐਮਰਜੈਂਸੀ ਲੱਗੀ ਹੋਈ ਸੀ ਤਾਂ ਮੈਂ ਐਮਰਜੈਂਸੀ ਦਾ ਵਿਰੋਧ ਕਰਦੀ ਸਾਂ।ਤਾਂ ਕੰਿਹਦੇ ਸਨ ਕਿ ਤੇਰਾ ਦਿਮਾਗ਼ ਖ਼ਰਾਬ ਹੈ।ਤੂੰ ਪਾਗਲ ਹੈਂ।ਉਨ੍ਹਾਂ ਨੇ ਜਦੋਂ ਐਮਰਜੈਂਸੀ ਦੇ ਹੱਕ ਵਿਚ ਦੋਸਤਾਂ ਦੇ ਦਸਖ਼ਤ ਕਰਵਾਏ ਤਾਂ ਤਦ ਵੀ ਮੈਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਤੇ ਦਸਖ਼ਤ ਨਹੀਂ ਸੀ ਕੀਤੇ।ਮੈਨੂੰ ਇਸ ਗੱਲ ਦਾ ਦੁੱਖ਼ ਹੈ ਕਿ ਮੇਰੇ ਨਾਲ਼ ਅੰਮ੍ਰਿਤਾ ਜੀ ਨਹੀਂ ਬੋਲਦੇ ਹਾਲਾਂਕਿ ਸਾਡੇ ਟੱਬਰਾਂ ਦੀ ਸਾਡੇ ਜੰਮਣ ਤੋਂ ਵੀ ਪਹਿਲਾਂ ਦੀ ਸਾਂਝ ਸੀ।ਜੇ


ਕੋਈ ਮੈਂਨੂੰ ਪੁਛੇ ਕਿ ਤੁਹਾਡੇ ਵੱਡੇ ਕਵੀ ਕੌਣ ਨੇ ਤਾਂ ਮੈਂ ਹਮੇਸ਼ਾ ਅੰਮੱਿਤਾ ਪ੍ਰੀਤਮ, ਪਰੋਖ਼ੈਸਰ ਮੋਹਨ ਸਿੰਘ ਤੇ ਡਾਕਟਰ ਹਰਭਜਨ ਸਿੰਘ ਦਾ ਨਾਮ ਲੈਂਦੀ ਹਾਂ।

ਸਾਥੀ: ਪੰਜਾਬ ਦੀ ਸਥਿੱਤੀ ਵਾਰੇ ਬੜੇ ਥੋੜ੍ਹੇ ਲੋਕਾਂ ਨੇ ਲਿਖ਼ਿਆ-ਐਂਵੇ ਉਂਗਲ਼ਾਂ ਤੇ ਗਿਣਨ ਜੋਗੇ ਹੀ ਨਾਂ ਹਨ ।ਮਸਲਨ ਸੇਖ਼ੋਂ, ਹਰਿਭਜਨ ਸਿੰਘ, ਤੁਸੀਂ ਹੋ, ਗੁਰਸ਼ਰਨ ਸਿੰਘ ਨੇ ਵੀ ਡਟ ਕੇ ਲਿਖ਼ਿਆ।ਅਜਕਲ ਤਾਂ ਉਹ ਅੰਡਰਗਰਾਊਂਡ ਵੀ ਨੇ।ਕੰਵਲ ਨੇ ਵੀ

5.

ਲਿਖ਼ਿਆ ਭਾਂਵੇਂ ਉਹ ਕਈ ਪੁਆੰਿੲੰਟ ਕਲੀਅਰ ਕਰਨ ਤੋਂ ਵੀ ਅਸਮਰਥ ਰਿਹਾ ਹੈ।ਐਪਰ ਕਿਓਂ ਹੋਰ ਲੇਖ਼ਕ ਵੀ ਕਲਮ ਨਹੀਂ ਚੁੱਕਦੇ?

ਅਜੀਤ: ਮੇਰਾ ਖ਼ਿਆਲ ਹੈ ਕਿ ਇਹਦਾ ਵੱਡਾ ਕਾਰਨ ਡਰ ਹੀ ਹੋ ਸਕਦੈ।ਸੱਚੀ ਗੱਲ ਆਖ਼ਣ ਲਈ ਬੜਾ ਵੱਡਾ ਜਿਗਰਾ ਚਾਹੀਦਾ।ਦੂਜੀ ਗੱਲ ਇਹ ਵੀ ਕਿ ਕਹਿਣ ਦਾ ਫ਼ਾਇਦਾ ਵੀ ਕੀ ਹੈ?ਜਦੋਂ ਦਿੱਲੀ ਵਿਚ ਭਾਂਬੜ ਮਚੇ ਤਾਂ ਮੈਂ ਅਤੇ ਮੇਰੀ ਆਰਟਿਸਟ ਬੇਟੀ ਇਸ ਵਿਚ ਹੀ ਲਿਪਟੇ ਹੋਏ ਸਾਂ।ਦਿੱਲੀ ਵਿਚ ਲੋਕਾਂ ਨਾਲ਼ ਏਨਾਂ ਅਨਰਥ ਵਾਪਰਿਆ ਕਿ ਸਾਥੀ ਜੀ ਸੱਚ ਜਾਣੋਂ ਕਿ ਬਿਆਨੋਂ ਬਾਹਰ ਹੈ।ਮੇਰੀ ਬੱਚੀ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਘਟਨਾ ਤੋਂ ਬਾਅਦ ਆਪਣੇ ਹੱਥਾਂ ਵਿਚ ਬੁਰਸ਼ ਵੀ ਫ਼ੜ ਸਕਾਂਗੀ ਕਿ ਨਹੀਂ?ਮੈਨੂੰ ਵੀ ਲਗਦਾ ਸੀ ਕਿ ਲਿਖ਼ਣਾ, ਖ਼ੂਬਸੂਰਤ ਲਫ਼ਜ਼, ਪੇਂਟਿੰਗ ਇਹ ਸਭ ਬਕਵਾਸ ਹੈ-ਅਸਲੀਅਤ ਇਹੋ ਹੈ ਜੋ ਤੁਹਾਡੇ ਸਾਹਮਣੇ ਵਾਪਰ ਰਿਹੈ। ਅਸਲੀਅਤ ਉਹ ਔਰਤ ਹੈ ਜਿਸ ਨੂੰ ਮੈਂ ਪੰਜ ਦਿਨ ਉਹਦੇ ਪੰਜ ਨਿਆਣਿਆ ਸਮੇਤ ਆਪਣੇ ਘਰ ਰੱਖ਼ਿਆ।ਮੈਂ ਉਸ ਨੂੰ ਕੁਝ ਵੀ ਪੁੱਛਾਂ ਉਹ ਵੱਟਾ ਹੋਈ ਬੈਠੀ ਸੀ।ਨਿਆਣਿਆਂ ਨੂੰ ਰੋਟੀ ਦਿਆਂ,ਰਜਾਈ ਦਿਆਂ ਉਸ ਨੂੰ ਕੁਝ ਪਤਾ ਨਹੀਂ ਸੀ।ਫ਼ਿਰ ਮੈਨੂੰ ਉਸ ਦੀ ਇਕ ਗੁਆਂਢਣ ਮਿਲ਼ੀ।ਉਸ ਨੇ ਦੱਸਿਆਂ ਕਿ ਇਸ ਔਰਤ ਦਾ ਵੱਡਾ ਪੁੱਤਰ ਜਿਉਂਦਿਆਂ ਸਾੜ ਦਿੱਤਾ ਗਿਆ ਸੀ।ਉਹ ਕਿੰਨੀ ਦੇਰ ਅੱਧ ਸੜਿਆ ਤੜਫ਼ਦਾ ਰਿਹਾ।ਅੰਤ ਨੂੰ ਮਰ ਗਿਆ।ਇਹ ਔਰਤ ਪਾਗਲਾਂ ਵਾਂਗੂੰ ਮੰਜਿਆਂ ਦੀਆਂ ਬਾਹੀਆਂ,ਪਾਵਿਆਂ ਅਤੇ ਦਰਵਾਜ਼ਿਆਂ ਨਾਲ਼ ਉਹਦੀ ਲਾਸ਼ ਨੂੰ ਸਾਰੀ ਰਾਤ ਜਲਾਉਂਦੀ ਰਹੀ ਤਾਂ ਜੁ ਪੁੱਤਰ ਦੀ ਲਾਸ਼ ਕੁੱਤੇ ਬਿੱਲੇ ਗਲ਼ੀਆਂ ਵਿਚ ਨਾ ਘੜੀਸਦੇ ਫ਼ਿਰਨ।(ਅਜੀਤ ਕੌਰ ਇਥੇ ਰੋ ਪਈ।ਮੇਰਾ ਵੀ ਗੱਚ ਭਰ ਆਇਆ।ਉਹ ਕਿੰਨਾ ਚਿਰ ਕੁਝ ਵੀ ਨਾ ਬੋਲ ਸਕੀ।)....ਇਸ ਤੋਂ ਬਾਅਦ ਬੰਦਾ ਸੋਚਦਾ ਕਿ ਲਿਖ਼ਣ ਦਾ ਫ਼ਾਇਦਾ ਵੀ ਕੀ ਹੈ?

ਸਾਥੀ: ਜਿਹੜੇ ਦੇਸੋਂ ਬਾਹਰ ਬੈਠੇ ਕਹਿ ਰਹੇ ਨੇ ਕਿ ਖ਼ਾਲਿਸਤਾਨ ਬਣਨਾ ਚਾਹੀਦਾ।ਉਨ੍ਹਾ ਵਾਰੇ ਕੀ ਖ਼ਿਆਂਲ ਹੈ?

ਅਜੀਤ: ਇਹ ਓਥੇ ਜਾ ਕੇ ਤਾਂ ਵੇਖ਼ਣ ਕਿ ਕੀ ਹੋ ਰਿਹੈ?ਬਾਹਰ ਮਹਿਫ਼ੂਜ਼ ਥਾਂ 'ਤੇ ਬੈਠ ਕੇ ਗੱਲਾਂ ਕਰਨੀਆਂ ਸੌਖ਼ੀਆਂ ਹਨ।ਹਾਲਤ ਬਹੁਤ ਵਿਗੜ ਗਈ ਹੈ।ਦਿੱਲੀ ਵਿਚ ਬੇਘਰ ਹੋ ਗਏ ਪਰਵਾਰ ਅਜੇ ਵੀ ਰੁਲ਼ ਰਹੇ ਹਨ।

ਸਾਥੀ: ਐਪਰ ਐਥੋਂ, ਕੇੈਨੇਡਾ ਅਤੇ ਅਮਰੀਕਾ ਤੋਂ ਅਜਿਹੇ ਅਭਾਗੇ ਸਿੱਖ਼ਾਂ ਲਈ ਬੜਾ ਫ਼ੰਡ ਇਕੱਠਾ ਹੋਇਆ ਸੀ।

ਅਜੀਤ: ਇਹ ਤਾਂ ਰੱਬ ਹੀ ਜਾਣੇ ਕਿ ਉਹ ਫ਼ੰਡ ਕਿੱਥੇ ਗਏ ਵਰਨਾ ਵਿਧਵਾ ਔਰਤਾਂ ਤੇ ਯਤੀਮ ਹੋ ਗਏ ਬੱਚਿਆਂ ਦਾ ਬੁਰਾ ਤੇ ਤਰਸਯੋਗ ਹਾਲ ਹੈ।ਜਿਨ੍ਹਾਂ ਦਾ ਤਾਂ ਕੋਈ ਪੰਜਾਬ 'ਚ ਹੈ ਸੀ ਉਹ ਤਾਂ ਚਲੇ ਗਏ।ਜਿਨ੍ਹਾਂ ਦਾ ਕੋਈ ਨਹੀਂ ਸੀ-ਉਹ ਕਿੱਥੇ ਜਾਣ?ਇਸ ਲਈ ਮੈਂ ਕਹਿਨੀ ਆਂ ਕਿ ਉੱਥੇ ਜਾ ਕੇ ਤਾਂ ਵੇਖ਼ਣ?ਉੱਜੜੇ ਪਰਵਾਰ ਲੋਅਰ ਇਨਕੰਮ ਗਰੁੱਪਾਂ ਅਧੀਨ ਤਿਲਕ ਵਿਹਾਰ 'ਚ ਬੈਠੇ ਨੇ।ਸਰਕਾਰ ਕਹਿੰਦੀ ਏ ਕਿ ਉਨ੍ਹਾਂ ਨੇ ਇਨ੍ਹਾਂ ਸਿੱਖ਼ਾਂ ਨੂੰ ਵਸਾਂ ਦਿੱਤੈ।ਪਰ ਇਹ ਸਾਥੀ ਜੀ ਹਾਸੋ ਹੀਣੀ ਗੱਲ ਹੈ।ਬਾਹਰ ਬੈਠੇ ਲੋਕ ਪਹਿਲਾਂ ਅਥਰੂ ਵਹਾਉਣਾ ਸਿੱਖ਼ਣ ਤਦੇ ਪੰਜਾਬ ਦਾ ਦਰਦ ਉਨ੍ਹਾਂ ਦੇ ਸਮਝ ਆਊ।ਲੋਕੀਂ ਮਰ ਰਹੇ ਐ।ਉਹ ਬੁਰੀ ਹਾਲਤ ਵਿਚ ਹਨ।ਬਾਹਰ ਪੱਛਮੀ ਦੇਸਾਂ ਤੇ ਅਮਰੀਕਾ/ਕੈਨੇਡਾ ਵਿਚ ਬਹਿ ਕੇ ਉਨ੍ਹਾਂ ਦਾ ਦਰਦ ਨਹੀਂ ਜਾਣਿਆ ਜਾ ਸਕਦਾ।

ਸਾਥੀ:ਪਰ ਬਾਹਰ ਰਹਿੰਦੇ ਲੋਕ ਭਾਵੁਕ ਵੀ ਹੋ ਗਏ ਹਨ।

ਅਜੀਤ: (ਪਹਿਲਾਂ ਵਾਲ਼ੇ ਹੀ ਰੌਂਅ ਵਿਚ) ਕੇਂਦਰ ਦੀਆਂ ਇਕ ਤੋਂ ਵੱਧ ਗਲਤੀਆਂ ਕਾਰਨ ਹੀ ਅਜਿਹਾ ਹੋ ਰਿਹੈ।ਇਹ ਕਿੱਦਾਂ ਹੋ ਸਕਦਾ ਕਿ ਏਨੇ ਕਤਲਾਂ ਤੋਂ ਬਾਅਦ ਇਕ ਵੀ ਕਾਤਲ ਨਾ ਫ਼ੜਿਆ ਜਾਵੇ?ਇਕ ਕਮਿਸ਼ਨ ਤੋਂ ਬਾਅਦ ਦੂਜਾ ਬਿਠਾਇਆ ਜਾਂਦਾ।ਲੋਕਾਂ ਦੀ ਅਖ਼ੀਂ ਘੱਟਾ ਪਾਇਆ ਜਾਂਦਾ।ਸ਼ੁਕਰ ਹੈ ਕਿ ਹਿੰਦੂ ਅਤੇ ਸਿੱਖ਼ਾਂ ਵਿਚਕਾਰ ਹਮਸਾਇਗੀ ਅਤੇ ਭਰੱਪਣ ਨਹੀਂ ਮੋਇਆ।ਜਦੋਂ ਦਿੱਲੀ ਵਿਚ ਕਤਲ ਹੋ ਰਹੇ ਸਨ ਤਾਂ ਬੜੇ ਹਿੰਦੂਆਂ ਨੇ ਸਿੱਖ਼ ਪਰਵਾਰਾਂ ਦੀ ਹਿਫ਼ਾਜ਼ਤ ਕੀਤੀ।ਮੈਂ ਤੇ ਮੇਰੀ ਧੀ ਨੇ ਵੀ ਯਥਾਯੋਗ ਏਸ ਦਰਦ ਨੂੰ ਘਟਾਉਣ ਵਿਚ ਹਿੱਸਾ ਪਾਇਆ।


ਸਾਥੀ: ਏਸ ਸਾਰੇ ਸੰਤਾਪ ਚੋਂ ਇਕ ਸਿੱਟਾ ਇਹ ਨਿਕਲਿਆ ਅਜੀਤ ਕਿ ਇਕ ਸਿੱਖ਼ ਗਰੋਹ ਨੇ ਜਾਂ ਇਕ ਹਿੰਦੂ ਗਰੋਹ ਨੇ ਇਕ ਦੂਜੇ ਤੇ ਹਮਲਾ ਨਹੀਂ ਕੀਤਾ।

ਅਜੀਤ: ਇਸ ਦਾ ਭਾਵ ਇਹੋ ਹੈ ਕਿ ਸਿੱਖ਼ ਅਤੇ ਹਿੰਦੂ ਵਿਚ ਕੋਈ ਫ਼ਰਕ ਨਹੀਂ।ਮਨੁੱਖ਼ ਤੇ ਮਨੁੱਖ਼ ਦੀ ਈਕੂਏਸ਼ਨ ਵਿਚ ਕੋਈ ਫ਼ਰਕ ਨਹੀਂ।

ਸਾਥੀ: ਤੁਸੀਂ ਕਿਉਂਕਿ 'ਖ਼ੂਨ ਦੇ ਚੁਬੱਚੇ' ਵਰਗਾ ਲੇਖ਼ ਲਿਖ਼ਿਆ, ਇਸ ਲਈ ਕੁਝ ਅਖ਼ਾਉਤੀ ਲੇਖ਼ਕਾਂ ਨੇ ਤਹਾਨੂੰ ਖ਼ਾਲਿਸਤਾਨੀਬਣਾ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੇਖ਼ੋਂ. ਹਰਿਭਜਨ ਸਿੰਘ ਅਤੇ ਕੁਝ ਕੁ ਹੋਰਨਾ ਨੂੰ।

ਅਜੀਤ: ਮੈਂ ਤਾਂ ਖ਼ਾਲਿਸਤਾਨ ਦੇ ਖ਼ਿਲਾਫ਼ ਹਾਂ।ਮੈਂ ਤਾਂ ਕਹਿਨੀ ਆਂ ਕਿ ਹਿੰਦੁਸਤਾਨ ਐਡਾ ਵੱਡਾ ਮੁਲਕ ਐ ਜਿਹਦੇ ਵਿਚ ਵੱਖ਼ਰੀਆਂ ਬੋਲੀਆਂ,ਵਖ਼ਰੇ ਧਰਮ,ਵਖ਼ਰੇ ਪਹਿਰਾਵੇ ਹਨ।ਆਜ਼ਾਦੀ ਪਿੱਛੋਂ ਇਹਨੂੰ ਰੂਸ ਵਾਂਗ ਫ਼ੈਡਰਲ ਢਾਂਚਾ ਬਣਾ ਦੇਣਾ ਚਾਹੀਦਾ ਸੀ।

ਸਾਥੀ: ਅਤੇ ਅਮਰੀਕਾ ਵਾਂਗ ਜਿਥੇ ਹਰ ਸਟੇਟ ਨੂੰ ਵਖ਼ਰੇ ਅਧਿਕਾਰ ਹਨ ਤੇ ਕੁਝ ਚੀਜ਼ਾਂ ਨੂੰ ਛੱਡ ਕੇ ਪੂਰੀ ਖ਼ੁਦਮੁਖ਼ਤਿਆਰੀ ਹੈ।ਲੇਕਿਨ ਅਜੀਤ ਰੂਸ ਵਿਚ ਵੀ ਕਈ ਸੂਬੇ ਵਖ਼ਰਾ ਦੇਸ ਚਾਹੁੰਦੇ ਹਨ ।

ਅਜੀਤ: ਉਹ ਹੋਰ ਖ਼ੁਦਮੁਖ਼ਤਿਆਰੀ ਚਾਹੁੰਦੇ ਹਨ।ਇਸੇ ਤਰ੍ਹਾਂ ਇੰਡੀਆ 'ਚ ਹੋਣਾ ਚਾਹੀਦਾ ਸੀ।ਫ਼ੌਜ ਅਤੇ ਕਰੰਸੀ ਭਾਵੇਂ ਇੰਡੀਆ ਕੋਲ਼ ਹੀ ਰਹਿੰਦੇ।

ਸਾਥੀ: ਕੀ ਤਸੀਂ ਅਨੰਦਪੁਰ ਸਾਹਿਬ ਦੇ ਮਤੇ ਨਾਲ਼ ਸਹਿਮਤ ਹੌ?

ਅਜੀਤ: ਉਹਦੀ ਕਦੇ ਮੈਨੂੰ ਸਮਝ ਨਹੀਂ ਆਈ।

ਸਾਥੀ: ਉਸ ਵਿਚਲੇ ਆਰਥਕ ਸੁਆਲ ਸਾਂਝੇ ਜਾਂ ਸਭਨਾਂ ਪੰਜਾਬੀਆਂ ਵਲੋਂ ਉਠਾਏ ਜਾਣੇ ਚਾਹੀਦੇ ਸਨ ਨਾ ਕਿ ਸਿਰਫ਼ ਸਿੱਖ਼ਾਂ ਵਲੋਂ ਹੀ।

ਅਜੀਤ: ਪੰਜਾਬ ਦੀ ਸਾਂਝੀ ਧਰਤੀ ਚੋਂ ਸਾਂਝਾ ਹੀ ਕਦਮ ਚੁਕਿਆ ਜਾਣਾ ਚਾਹੀਦਾ ਸੀ।ਨਾਲ਼ੇ ਤਾਂ ਅਸੀਂ ਕਹਿਨੇ ਆ ਕਿ ਜੀ 1947 'ਚ ਜਿਨਾਹ ਨੇ ਪੁਆੜੇ ਪਾ ਦਿੱਤੇ ਸਨ ਤਦੇ ਉਹ ਪੰਜਾਬ ਉਧਰ ਚਲਾ ਗਿਆ।ਪਰ ਹੁਣ ਤੁਸੀਂ ਅੱਗੇ ਕੀ ਕਰ ਰਹੇ ਹੌ?ਦਰਅਸਲ 1947 ਵਿਚ ਵਿਧਾਨ ਅੰਗਰੇਜ਼ਾਂ ਦੇ ਆਧਾਰ ਉੱਤੇ ਹੀ ਰੱਖ਼ਿਆ ਗਿਆ।ਉੱਤੋਂ ਕਸ਼ਮੀਰ ਨੂੰ ਵੱਖ਼ਰਾ ਸਟੇਟਸ ਦੇ ਕੇ ਪੁਆੜੇ ਦੀ ਜੜ੍ਹ ਖ਼ੜ੍ਹੀ ਕਰ ਦਿੱਤੀ।ਇਹ ਬੜੀ ਲੰਮੀ ਹਿਸਟੌਰਿਕ ਗੱਲ ਹੈ।

ਸਾਥੀ: ਬਾਹਰ ਬੈਠੇ ਲੇਖ਼ਕ ਇਕ ਦੂਜੇ ਉੱਤੇ ਤੁਹਮਤਾਂ ਲਗਾ ਰਹੇ ਹਨ ਕਿ ਫ਼ਲਾਂ ਖ਼ਾਲਿਸਤਾਨੀ ਹੈ ਤੇ ਫ਼ਲਾਂ ਨਹੀਂ ਹੈ।ਇਸ ਗੱਲ ਵਾਰੇ ਤੁਹਾਡਾ ਕਿਆ ਖ਼ਿਆਲ ਹੈ?

ਅਜੀਤ: ਹਾਂ ਇਹ ਮੈਂ ਵੀ ਮਹਿਸੂਸ ਕੀਤਾ ਪਰ ਇਹ ਤੁਸੀਂ ਬਾਹਰ ਬਹਿ ਕੇ ਕਿਵੇਂ ਡੀਸਾਈਡ ਕਰ ਸਕਦੇ ਹੋ ਕਿ ਖ਼ਾਲਿਸਤਾਨ ਕੀ ਹੈ?ਕੀ ਖ਼ਾਲਿਸਤਾਨ ਬਣਾਕੇ,ਜੋ ਕੁਝ ਹੈ ਇਹ, ਕੀ ਤੁਸੀਂ ਉੱਥੇ ਜਾਕੇ ਰਹਿਣ ਲਈ ਤਿਆਰ ਹੋ?ਕੀ ਬ੍ਰਿਟਿਸ਼ ਪਾਸਪੋਰਟ ਤਿਆਗਣ ਲਈ ਰਾਜ਼ੀ ਹੋ?ਤੁਹਮਤਾਂ ਲਾਉਣ ਵਾਲ਼ੇ ਬਾਹਰ ਬੈਠੇ ਲੇਖ਼ਕ ਵੀ ਮਨ ਦੀ ਅਯਾਸ਼ੀ ਹੀ ਕਰ ਰਹੇ ਨੇ।

ਸਾਥੀ: ਐਥੋਂ ਦੇ ਪੇਪਰ ਕਿਹੋ ਜਿਹੇ ਨੇ?

ਅਜੀਤ: ਇਹ ਪੇਪਰ ਹੈ ਹੀ ਨਹੀਂ।ਇਨ੍ਹਾਂ ਵਿਚ ਜਰਨਾਲਿਜ਼ਮ ਹੈ ਹੀ ਨਹੀਂ।ਨਿਰਪੱਖ ਖ਼ਬਰਾਂ ਨਹੀਂ ਛਾਪਦੇ।ਨਾ ਹੀ ਨਿਰਪੱਖ ਅਨੈਲਿਸਿਜ਼ ਕਰਦੇ ਨੇ।ਹਾਲਾਂਕਿ ਬਾਹਰ ਰਹਿਕੇ ਇਹ ਨਿਧੜਕ ਗੱਲਾਂ ਕਰ ਸਕਦੇ ਸਨ।

ਸਾਥੀ: ਇਥੋਂ ਦੇ ਲੇਖ਼ਕਾਂ ਨੂੰ ਪੜ੍ਹਦੇ ਹੋਵੋਗੇ।ਕਿਹੋ ਜਿਹੇ ਲੱਗੇ?ਕੋਈ ਨਵਾਂ ਮੋੜ ਵੀ ਦੇ ਰਹੇ ਨੇ?

ਸਾਥੀ: ਵਤਨ ਦਾ ਹੇਰਵਾ ਵਧੇਰੇ ਹੈ।ਨਵਾਂ ਮੋੜ ਤਾਂ ਨਹੀਂ ਕੱਟਿਆ ਜਾ ਰਿਹਾ।ਦਰਅਸਲ ਇਥੋਂ ਦੇ ਪੰਜਾਬੀ ਲੇਖ਼ਕ ਇਕ ਤਾਂ ਗਿਣਤੀ 'ਚ ਘੱਟ ਨੇ ਤੇ ਦੂਜਾ ਉਹ ਪਿਛੇ ਨੂੰ ਨਹੀਂ ਭੁੱਲ ਸਕੇ ਹਾਲਾਂਕਿ ਇਥੇ ਬੈਠਿਆਂ ਉਨ੍ਹਾਂ ਨੂੰ ਵਧੈਰੇ ਵਿਸ਼ਾਲ ਹੋਣਾ ਚਾਹੀਦਾ ਸੀ।ਕਈ ਵਧੀਆ ਚੀਜ਼ਾਂ ਇਥੇ ਲਿਖ਼ੀਆਂ ਜਾ ਰਹੀਆਂ ਹਨ।ਤੁਸੀਂ ਖ਼ੁਦ ਲਗਾਤਾਰ ਲਿਖ਼ ਰਹੇ ਹੋ।ਪਾਠਕ ਉਡੀਕ ਕਰਦੇ ਰਹਿੰਦੇ


ਨੇ।ਐਂਵੇ ਕੁਝ ਕੁ ਕਹਾਣੀਆਂ ਹੀ ਇਥੋਂ ਦੇ ਲੇਖ਼ਕਾਂ ਦੀਆਂ ਚੰਗੀਆਂ ਹਨ।ਕੁਝ ਕੁ ਨੇ ਇੱਥੋਂ ਦੀ ਗੱਲ ਕੀਤੀ ਏ।ਪੋਇਟਰੀ ਵੀ ਕੁਝ ਕੁ ਚੰਗੀ ਏ।ਪਰ ਆਸ ਕੁਝ ਹੋਰ ਹੈ।

E mail:drsath41@gmail.com

Wednesday 16 April 2014

BHARAT DEE DASHA

ਇਕ ਵਿਅੰਗਮਈ ਕਵਿਤਾ

 

ਦਸ਼ਾ ਭਾਰਤ ਦੀ-2014

 

(ਡਾ.ਸਾਥੀ ਲੁਧਿਆਣਵੀ-ਲੰਡਨ)

 

ਦੇਸ਼ 'ਚ ਬਿਜਲੀ ਪਾਣੀ ਹੈ ਨੀ।

ਪਹਿਲਾਂ ਜਿਹੀ ਕਹਾਣੀ ਹੈ ਨੀ।

=ਰਾਵੀ, ਸਤਲੁਜ ਖ਼ੁਸ਼ਕ ਹੋ ਰਹੇ,

ਪਾਣੀ ਵਿਚ ਰਵਾਨੀ ਹੈ ਨੀ।

=ਹੜ੍ਹ, ਸੋਕਾ ਹੁਣ ਦੋ ਹੀ ਰੁੱਤਾਂ,

ਚਲਦੀ 'ਵਾ ਮਸਤਾਨੀ ਹੈ ਨੀ।

=ਹਵਾ ਬੜੀ ਪ੍ਰਦੂਸ਼ਤ ਹੋ ਗਈ,

ਅਜਕਲ ਨਿਰਮਲ ਪਾਣੀ ਹੈ ਨੀ।

=ਦੁਧ 'ਤੇ ਦਹੀਂ ਬਜ਼ਾਰੋਂ ਮਿਲ਼ਦੇ,

ਚਾਟੀ ਵਿਚ ਮਧਾਣੀ ਹੈ ਨੀ।

=ਖ਼ੂਹ ਨ੍ਹੀਂ ਗਿੜਦੇ, ਹਲਟ ਨ੍ਹੀਂ ਚਲਦੇ,

ਤੇਲੀ ਪਾਉਂਦਾ ਘਾਣੀ ਹੈ  ਨੀਂ।

=ਵਾੜ ਹੀ ਖ਼ੇਤ ਨੂੰ ਖ਼ਾਣਾ ਗਿੱਝ ਗਈ,

ਇਹ ਕੋਈ ਗ਼ਲਤ ਬਿਆਨੀ ਹੈ ਨੀ।

=ਕਈਆਂ ਕੋਲ਼ ਹੈ ਮਾਇਆ ਬਹੁਤੀ,

ਕਈਆਂ ਕੋਲ਼ ਦੁਆਨੀ ਹੈ ਨੀ।

=ਹੋ ਗਏ ਸਭ ਅੱਲਾ ਨੂੰ ਪਿਆਰੇ,

ਕਿਧਰੇ ਵੀ ਕੋਈ ਹਾਣੀ ਹੈ ਨੀ।

=ਯਾਦਾਂ ਹੀ ਬਸ ਰਹਿ ਗਈਆਂ ਨੇ,

ਦਿਲ ਦਾ ਹੁਣ ਕੋਈ ਜਾਨੀ ਹੈ ਨੀ।

=ਮਨੋਂ ਵਿਸਰਦੇ ਮੋਏ ਬੰਦੇ,

ਜਾਂਦਾ ਕੋਈ ਮਕਾਣੀਂ ਹੈ ਨੀ।

=ਸਭ ਪ੍ਰਚਾਰਕ ਟੁਰੇ ਵਿਦੇਸ਼ੀਂ,

ਪਿੰਡ 'ਚ ਗੁਰ ਦੀ ਬਾਣੀ ਹੈ ਨੀ।

=ਲੀਡਰ ਬੜੇ ਨੇ ਆਸ਼ਾਵਾਦੀ,

ਕਹਿੰਦੇ ਕੋਈ ਵੀਰਾਨੀ ਹੈ ਨੀ।

=ਅਜਕਲ ਡਿਸਕੋ ਡਿਸਕੋ ਹੋ ਗਈ,

ਗਿੱਧਆਂ ਦੀ ਕੋਈ ਰਾਣੀ ਹੈ ਨੀ।

=ਇੰਟਰਨੈਟ 'ਤੇ ਇਸ਼ਕ ਹੋ ਰਿਹੈ,

ਇਸ਼ਕ ਦੀ ਬਾਤ ਪੁਰਾਣੀ ਹੈ ਨੀ।

=ਖ਼ਤ ਲਿਖ਼ਦੇ ਕੰਪਿਊਟਰ ਉੱਤੇ,

ਕਲਮ, ਦਵਾਤ ਤੇ ਕਾਨੀ ਹੈ ਨੀ।

=ਹਿੰਦੂ, ਸਿੱਖ਼ ਤੇ ਮੁਸਲਿਮ ਹੀ ਨੇ,

ਰੱਬ ਦਾ ਕੋਈ ਪ੍ਰਾਣੀ ਹੈ ਨੀ।

=ਅਜੇ ਤਾਂ ''ਸਾਥੀ" ਕੰਮ ਬਥੇਰੇ,

ਲੇਕਿਨ ਉਮਰ ਨਿਮਾਣੀ ਹੈ ਨੀ।