ਇਕ ਹਾਸ ਰਸ ਵਾਲੀ ਤੇ ਵਿਅੰਗਮਈ ਨਜ਼ਮ
ਆਇਆ ਮੋਦੀ
(ਡਾ.ਸਾਥੀ ਲੁਧਿਆਣਵੀ)
ਪੀ ਐਮ ਬਣ ਕੇ ਆਇਆ ਮੋਦੀ।
ਦੁਨੀਆਂ ਭਰ ਵਿਚ ਛਾਇਆ ਮੋਦੀ।
=ਪਤੀ, ਪਿਓ ਤੇ ਜੀਜਾ ਨਹੀਂਓਂ,
ਕੇਵਲ ਮਾਂ ਦਾ ਜਾਇਆ ਮੋਦੀ।
= ਲੋਕਾਂ ਜਾਤਾ ਛੜਾ ਹੈ ਮੋਦੀ,
ਸੀਗਾ ਮਗਰ਼ ਵਿਹਾਇਆ ਮੋਦੀ।
= 'ਕੱਲੀ ਨੂੰ ਉਹ ਛੱਡ ਆਇਆ ਸੀ,
ਵਹੁਟੀ ਨਹੀਂ ਲਿਆਇਆ ਮੋਦੀ।
=ਰਿਸ਼ਤੇਦਾਰੀ ਕੱਢ ਲਈ ਲੋਕਾਂ,
ਕਹਿੰਦੇ ਸਾਡਾ ਤਾਇਆ ਮੋਦੀ।
=ਮੰਦਰ ਜਾਣ ਤੋਂ ਪਹਿਲਾਂ ਮਾਂ ਦੇ,
ਜਾ ਪੈਰੀਂ ਹੱਥ ਲਾਇਆ ਮੋਦੀ।
=ਪੰਜ ਸੌ ਮਿਲੀਅਨ ਭਾਰਤੀਆਂ ਦੇ,
਼ਲਗਦਾ ਮਨ ਨੂੰ ਭਾਇਆ ਮੋਦੀ।
=ਗਊ ਦਾ ਜਾਇਆ ਮਨਮੋਹਨ ਸੀ,
ਬੜ੍ਹਕ ਮਾਰ ਕੇ ਆਇਆ ਮੋਦੀ।
=ਕਾਂਗਰਸੀ ਸਭ ਲਾਏ ਖ਼ੂੰਜੇ,
ਕੀਤਾ ਬੜਾ ਸਫ਼ਾਇਆ ਮੋਦੀ।
=ਮਾਓਵਾਦੀ, ਲੈਨਨਵਾਦੀ,
ਸਭ ਨੂੰ ਖ਼ੂੰਜੇ ਲਾਇਆ ਮੋਦੀ
=ਹਿੰਦੂ ਕਹਿਣ ਕਿ ਪੀ ਐਮ ਹਿੰਦੂ,
ਹਿੰਦੂਆਂ ਦਾ ਸਰਮਾਇਆ ਮੋਦੀ।
=ਆਰ ਐਸ ਐਸ ਦਾ ਸਿਗਾ ਸਮਰਥਕ,
ਉੱਧਰੋਂ ਹੀ ਹੈ ਆਇਆ ਮੋਦੀ।
=ਸੈਕੂਲਰ ਬੰਦੇ ਕੰਬ ਉੱਠੇ,
ਹਊਆ ਬਣ ਕੇ ਆਇਆ ਮੋਦੀ।
=ਪਾਕਿਸਤਾਨ ਨੇ ਫ਼ੂਕ ਛਕਾਈ,
ਕਹਿੰਦੇ ਹੈ ਹਮਸਾਇਆ ਮੋਦੀ।
=ਓਬਾਮਾ ਨੇ ਕਹੀ ਮੁਬਾਰਕ,
ਵੀਜ਼ਾ ਹੱਥ ਫ਼ੜਾਇਆ ਮੋਦੀ।
=ਯੂਰਪ ਕਹੇ ਹੈ ਮੋਦੀ ਆਪਣਾ,
ਕੱਲ ਸੀ ਅਜੇ ਪਰਾਇਆ ਮੋਦੀ।
=ਮੱਥੇ ਉੱਤੇ ਤਿਲਕ ਲਗਾ ਕੇ,
ਗੰਗਾ ਜਾ ਕੇ ਨ੍ਹਾਹਿਆ ਮੋਦੀ।
=ਮੰਦਰ ਜਾ ਉਸ ਅਲਖ਼ ਜਗਾਈ,
ਨਾਲ਼ੇ ਟੱਲ ਖ਼ੜਕਾਇਆ ਮੋਦੀ।
=''ਸਾਥੀ" ਸੀ ਮੁੱਦਤ ਤੋਂ ਕਹਿੰਦਾ,
ਆਇਆ ਮੋਦੀ, ਆਇਆ ਮੋਦੀ।
No comments:
Post a Comment