ਮੇਰੀ ਡਾਇਰੀ ਦੇ ਪੰਨੇ
1972 ਵਿਚ ਅਮ੍ਰਿਤਾ ਪ੍ਰੀਤਮ ਤੇ ਇਮਰੋਜ਼ ਇੰਗਲੈਂਡ ਆਏ ਤਾਂ ਕਿਤੇ ਨਾ ਕਿਤੇ ਤੇ ਕਿਸੇ ਨਾ ਕਿਸੇ ਦੇ ਘਰ ਵਿਚ ਮਹਿਫ਼ਲਾਂ ਲੱਗਣ ਲੱਗੀਆਂ। ਇਕ ਵੇਰ ਇਕ ਕਵੀਆਂ ਨੂੰ ਪਿਆਰ ਕਰਨ ਵਾਲੇ ਸੱਜਣ ਦੇ ਘਰ ਮਹਿਫਲ ਲੱਗੀ ਤਾਂ ਉਸ ਨੇ ਕਿੱਡੀ ਰਾਤ ਬੀਤ ਜਾਣ ਤੀਕ ਖ਼ਾਣਾਂ ਨਾ ਪਰੋਸਿਆ। ਆਏ ਮਹਿਮਾਨ ਘੁਸਰ ਮੁਸਰ ਕਰਨ ਲੱਗੇ। ਮੇਜ਼ਮਾਨ ਤੇ ਉਸ ਦੇ ਪਰਵਾਰ ਨੂੰ ਸ਼ਾਇਦ ਲਾਲਚ ਸੀ ਕਿ ਇਹੋ ਜਿਹੇ ਹੁਸੀਨ ਮਨਾਂ ਵਾਲ਼ੇ ਪ੍ਰਾਹੁਣੇ ਉਨ੍ਹਾਂ ਦੇ ਘਰ ਹੋਰ ਵੀ ਬਹੁਤੀ ਦੇਰ ਤੀਕ ਬੈਠੇ ਰਹਿਣ। ਪਰ ਮਹਿਮਾਨ ਕਈ ਘੰਟੇ ਪਹਿਲਾਂ ਦੇ ਖ਼ਾਧੇ ਸਟਾਰਟਰਜ਼ ਤੋਂ ਬਾਅਦ ਹੁਣ ਆਪਣਿਆਂ ਢਿੱਡਾਂ 'ਤੇ ਹੱਥ ਫ਼ੇਰ ਰਹੇ ਸਨ। ਖ਼ਾਣਾ ਲਿਆਉਣ ਲਈ ਇਸ਼ਾਰਾ ਕਰਨ ਵਿਚ ਅਵਤਾਰ ਜੰਡਿਆਲਵੀ ਨੇ ਪਹਿਲ ਕੀਤੀ ਤੇ ਕਹਿਣ ਲੱਗਾ," ਰੱਬ ਨੂੰ ਚਾਹੀਦਾ ਸੀ ਕਿ ਉਹ ਬੰਦੇ ਦੇ ਢਿੱਡ ਵਿਚ ਇਕ ਅਲਾਰਮ ਫ਼ਿੱਟ ਕਰ ਦਿੰਦਾ। ਜਿਓਂ ਹੀ ਉਸ ਨੂੰ ਭ੍ਹੁੱਖ਼ ਲਗ਼ਦੀ ਕਿ ਇਹ ਅਲਾਰਮ ਉੱਚੀ ਉੱਚੀ ਵੱਜਣ ਲੱਗ ਪੈਂਦਾ।" ਇਮਰੋਜ਼ ਦੀ ਹਾਜ਼ਰ- ਜਵਾਬੀ ਮੰਨੀ ਹੋਈ ਹੈ। ਉਸ ਨੇ ਝੱਟ ਉੱਤਰ ਦਿੱਤਾ,"ਕਿਉਂ ਦੁਸ਼ਮਣੀਆਂ ਕਰਦਾਂ ਸਾਡੇ ਨਾਲ਼ ਜੰਡਿਆਲਵੀਆ? ਜੇ ਇੰਝ ਹੁੰਦਾ ਤਾਂ ਫ਼ੇਰ ਇੰਡੀਆ ਵਿਚ ਤਾਂ ਅਸੀਂ ਕਦੇ ਸੌਂ ਹੀ ਨਾ ਸਕਦੇ। ਹਰ ਪਾਸੇ ਚੌਵੀ ਘੰਟੇ ਅਲਾਰਮ ਹੀ ਅਲਾਰਮ ਖ਼ੜਕੀ ਜਾਣੇ ਸਨ।" ਸਾਰੇ ਲੋਕ ਕਹਿਕਾ ਮਾਰ ਕੇ ਹੱਸ ਪਏ। ਮੀਜ਼ਬਾਨ ਦੇ ਪਰਵਾਰ ਨੇ ਝਟਪਟ ਖ਼ਾਣਾ ਪਰੋਸ ਦਿੱਤਾ।
No comments:
Post a Comment