ਗ਼ਜ਼ਲ
(ਸਾਥੀ ਲੁਧਿਆਣਵੀ-ਲੰਡਨ)
ਦਿਲ 'ਤੇ ਮੇਰਾ ਅਖ਼ਤਿਆਰ ਨਹੀਂ ਹੈ।
ਗੱਲ ਮੇਰੇ ਬੱਸ ਦੀ ਯਾਰ ਨਹੀਂ ਹੈ।
=ਇਸ਼ਕ ਹੁੰਦਾ ਆਮੁਹਾਰੇ ਦੋਸਤਾ,
ਏਸ ਦਾ ਨਿਸਚਤ ਆਧਾਰ ਨਹੀਂ ਹੈ।
=ਅੱਖ ਤੇਰੀ ਹੋ ਰਹੀ ਹੈ ਨਮ ਕਿਉਂ,
ਅਗਰ ਮੇਰੇ ਨਾਲ਼ ਪਿਆਰ ਨਹੀਂ ਹੈ।
=ਜ਼ਿੰਦਗ਼ੀ ਬੇਅਰਥ ਹੋ ਜਾਂਦੀ ਹੈ ਯਾਰ,
ਅਗ਼ਰ ਇਸ 'ਚ ਵਸਲੇ-ਯਾਰ ਨਹੀਂ ਹੈ।
=ਕੋਈ ਜ਼ਰਰਾ, ਕੋਈ ਸ਼ੈਅ ਐਸੀ ਨਹੀਂ,
ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।
=ਗਲ਼ 'ਚ ਮੇਰੇ ਪਾਣਗੇ ਬਾਹਵਾਂ ਦੇ ਹਾਰ,
ਭਾਵੇਂ ਅਜੇ ਦਿਸਦਾ ਆਸਾਰ ਨਹੀਂ ਹੈ।
=ਨਾ ਸਹੀ, ਫ਼ਿਰ ਵੀ ਮਗਰ ਨਾ ਕਹੀਂ,
"ਤੇਰੇ ਨਾਲ਼ ਮੈਨੂੰ ਪਿਆਰ ਨਹੀਂ ਹੈ।"
= ਧੁਰ ਅੰਦਰ ਤੀਕ ਲਹਿ ਜਾਵਾਂਗਾ ਮੈਂ,
ਜਿਸਮ ਤਕ ਮੇਰਾ ਵਿਹਾਰ ਨਹੀਂ ਹੈ।
=ਕੋਈ ਜ਼ਰਰਾ ਇਸ ਜਗ੍ਹਾ ਐਸਾ ਨਹੀਂ ਹੈ,
ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।
= ਬਜ਼ਮ ਵਿਚ ਹੈ ਕਮੀਂ ਤੇਰੀ ਇਸ ਕਦਰ,
ਸਭ ਕਹਿਣ ਉਸ ਬਿਨ ਬਹਾਰ ਨਹੀਂ ਹੈ।
=ਕਿਸ ਤਰ੍ਹਾਂ ਕੀਤਾ ਤਸੱਵਰ ਆਪਨੇ,
ਕਿ ਫ਼ੁੱਲ ਨੇੜੇ ਕੋਈ ਖ਼ਾਰ ਨਹੀਂ ਹੈ।
=ਹੈ ਅਜੇ ਇਨਸਾਨੀਅਤ ਜ਼ਿੰਦਾ ਕਿਤੇ,
ਨਗਰ ਅਜੇ ਏਨਾ ਬੀਮਾਰ ਨਹੀਂ ਹੈ।
=ਢੂੰਡ ਵੇਖੋ ਜੱਗ 'ਚ ਭਾਵੇਂ ਹਰ ਜਗ੍ਹਾ,
''ਸਾਥੀ'' ਵਰਗਾ ਕਿਧਰੇ ਯਾਰ ਨਹੀਂ ਹੈ।
E mail: drsathi@hotmail.co.uk
No comments:
Post a Comment