ਗ਼ਜ਼ਲ
( ਸਾਥੀ ਲੁਧਿਆਣਵੀ )
ਬੁੱਲ੍ਹੀਆਂ ਵਿਚ ਹੀ ਹੱਸਦੇ ਹੋ ।
ਇੰਝ ਕਿੰਨਾਂ ਕੁਝ ਦੱਸਦੇ ਹੋ ।
=ਓਹਲਾ ਕਾਹਦਾ ਰੱਖ਼ਦੇ ਹੋ,
ਤੁਸੀਂ ਤਾਂ ਦਿਲ ਵਿਚ ਵਸਦੇ ਹੋ ।
=ਗ਼ਦਰਾਏ ਗ਼ਦਰਾਏ ਹੋ,
ਭਰੇ ਹੋਏ ਬਸ ਰਸ ਦੇ ਹੋ ।
=ਬੁੱਲ੍ਹੀਆਂ ਵਾਂਗ ਅਨਾਰਾਂ ਦੇ,
ਅੰਗਿਆਰਾਂ ਵਤ ਭਖ਼ਦੇ ਹੋ ।
=ਪਿਆਰ ਨਾਲ ਵੀ ਵੇਂਹਦੇ ਹੋ,
ਚੋਰ ਵੀ ਪੱਕੇ ਅੱਖ ਦੇ ਹੋ ।
=ਗੱਲ ਵੀ ਸਾਡੀ ਮੰਨਦੇ ਨਹੀਂ,
ਆਪਣੀ ਗੱਲ ਵੀ ਰੱਖਦੇ ਹੋ ।
=ਪਿਆਰ ਨੂੰ ਤੁਹਮਤ ਦੇਂਦੇ ਹੋ,
ਪਿਆਰ ਦਾ ਮਜ਼ਾ ਵੀ ਚਖ਼ਦੇ ਹੋ ।
=ਹੁਸਨ ਇਸ਼ਕ ਦੇ ਮਾਲਕ ਹੋ,
ਤੁਸੀਂ ਤਾਂ ਸੱਜਣੋਂ ਲੱਖ ਦੇ ਹੋ ।
=ਦਿਲ ਨੂੰ ਕਾਬੂ ਕਰੋ ਸਨਮ,
ਕਰ ਲਓ ਜੇ ਕਰ ਸਕਦੇ ਹੋ ।
=ਸਦਾ ਸਲਾਮਤ ਰਹੋ ਸਨਮ,
ਜਿਥੇ ਕਿਤੇ ਵੀ ਵਸਦੇ ਹੋ ।
=ਬੁਰਾ ਹੋ ਕਹਿੰਦੇ ''ਸਾਥੀ'' ਨੂੰ,
''ਸਾਥੀ'' ਬਾਝ ਨਾ ਕੱਖ ਦੇ ਹੋ ।
E MAIL sathiludhianvi@hotmail.com
No comments:
Post a Comment