Monday, 24 June 2013

ਮਾਂ

ਕਵਿਤਾ

ਮਾਂ

(
ਡਾਕਟਰ ਸਾਥੀ ਲੁਧਿਆਣਵੀ)

ਦੁਨੀਆਂ ਦੀ ਰਚਨਹਾਰੀ ਮਾਂ ਹੈ

ਰੱਬ ਨੇ ਅੰਬਰੋਂ ਉਤਾਰੀ ਮਾਂ ਹੈ
=
ਰੱਬ ਹਰ ਥਾਂ ਨਹੀਂ ਸੀ ਹੋ ਸਕਦਾ,
ਰੱਬ ਨੇ ਭੇਜੀ ਉਧਾਰੀ ਮਾਂ ਹੈ

=
ਮਾਂ ਲਈ ਅਸੀਂ ਹਾਂ ਰਾਜ ਕੁੰਵਰ,  
ਰੱਬ ਦੀ ਰਾਜ ਦੁਲਾਰੀ ਮਾਂ ਹੈ

=
ਰੱਬ ਇਕ ਸਰਬੋਤਮ ਸ਼ੈਅ ਹੈ,
ਦੂਜੀ ਸ਼ੈਅ ਪਿਆਰੀ ਮਾਂ ਹੈ

=
ਅਗ਼ਰ ਹਾਰ ਜਾਵੇ ਔਲਾਦ ਕਦੇ,
ਤਾਂ ਮਾਂ ਸਮਝੇ ਕਿ ਹਾਰੀ ਮਾਂ ਹੈ

=
ਲਾਡ ਬਹੁਤਾ,ਗੁੱਸਾ ਕਦੇ ਕਦੇ,
ਐਹੋ ਜਿਹੀ ਮਿੱਠੀ ਖ਼ਾਰੀ ਮਾਂ ਹੈ
 
=
ਜਿੱਥੇ ਫ਼ੁੱਲ ਹੀ ਹੁੰਦੇ ਨੇ,ਕੰਡੇ ਨਹੀਂ
,
ਅਜਿਹੇ ਫ਼ੁੱਲਾਂ ਦੀ ਕਿਆਰੀ ਮਾਂ ਹੈ

=
ਮਾਂ ਕਦੇ ਵੀ ਮਾੜੀ ਨਹੀਂ ਹੁੰਦੀ
,
ਪਿਆਰੀ ਸਾਰੀ ਦੀ ਸਾਰੀ ਮਾਂ ਹੈ

=
ਹੱਸ ਕੇ ਦੁੱਖ ਸਹਿ ਲੈਂਦੀ ਹੈ ਜੋ
,
ਫ਼ੁੱਲਾਂ ਭਰੀ ਉਹ ਪਟਾਰੀ ਮਾਂ ਹੈ

=
ਮਾਂ ਤਾਂ ਮਾਂ ਹੀ ਰਹੇਗੀ ਹਰ ਤਰ੍ਹਾਂ
,
ਗ਼ੋਰੀ, ਕਾਲ਼ੀ, ਪਤਲੀ, ਭਾਰੀ ਮਾਂ ਹੈ

=
ਉਮਰ ਦਾ ਤਕਾਜ਼ਾ ਨਹੀਂ ਹੁੰਦਾ
,
ਹਰ ਉਮਰੇ ਹੁੰਦੀ ਪਿਆਰੀ ਮਾਂ ਹੈ

=
ਧਰਮ ਗ੍ਰੰਥਾਂ ' ਲਿਖ਼ਿਐ "ਸਾਥੀ
",
"
ਪਾਓਂ ਛੂਨੇ ਕੇ ਕਾਬਲ ਤੁਮ੍ਹਾਰੀ ਮਾਂ ਹੈ
"


No comments:

Post a Comment