ਮੇਰੀ ਡਾਇਰੀ ਦੇ ਪੰਨੇ
ਇਕ ਵੇਰ ਮੈਂ ਇੰਡੀਆ ਗਿਆ ਤਾਂ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਾ ਪ੍ਰੀਤਮ ਦਾ ਹਾਲ ਹਵਾਲ ਪੁੱਛਲ ਲਈ ਫੋਨ ਕੀਤਾ। ਰਾਜ਼ੀ ਬਾਜ਼ੀ ਦੀਆਂ ਗੱਲਾਂ ਕਰਨ ਤੋਂ ਬਾਅਦ ਉਹ ਕਹਿਣ ਲੱਗੀ," ਆਹ ਟੈਲੀਫੋਨ ਦੀ ਅਵਾਜ਼ ਠੀਕ ਨਹੀਂ ਆ ਰਹੀ। ਅਜੀਬ ਜਿਹੀ ਹੈ। ਕਿਥੋਂ ਬੋਲਦਾਂ।" ਜਦੋਂ ਮੈ ਕਿਹਾ ਕਿ ਮੈਂ ਦਿੱਲੀ ਏਰਪੋਰਟ ਤੋਂ ਬੋਲ ਰਿਹਾਂ ਤੇ ਹੁਣੇ ਹੀ ਆਇਆਂ ਤਾਂ ਮੋਹ ਭਰੀ ਆਵਾਜ਼ ਵਿਚ ਅੰਮ੍ਰਿਤਾ ਜੀ ਝਿੜਕਦਿਆਂ ਬੋਲੇ" ਆਹ ਟੈਲੀਫੋਨ ਤਾਂ ਤੂੰ ਲੰਡਨੋਂ ਵੀ ਕਰ ਸਕਦਾ ਸੈਂ।ਘਰ ਆ ਜਾਹ।" ਉਸ ਦਿਨ ਅਸੀਂ ਅੰਮ੍ਰਿਤਾ ਨਾਲ ਕੁਝ ਹੁਸੀਨ ਪਲ ਗ਼ੁਜ਼ਾਰ ਕੇ ਹੀ ਲੁਧਿਆਣੇ ਪਹੁੰਚੇ।ਇਕ ਵੇਰ ਨਿੱਘੇ ਮਿੱਤਰ ਭਾਪਾ ਪ੍ਰੀਤਮ ਸਿੰਘ ਨੇ ਵੀ ਇੰਝੇ ਹੀ ਮੋਹ ਨਾਲ਼ ਝਿੜਕਿਆ ਸੀ। ਇਹੋ ਜਿਹੇ ਹੀ ਹੁੰਦੇ ਸਨ ਰੂਹਦਾਰ ਤੇ ਮੋਹ ਭਿੱਜੇ ਬੰਦੇ ਉਨ੍ਹਾਂ ਵੇਲਿਆਂ 'ਚ।
No comments:
Post a Comment