ਗ਼ਜ਼ਲ
ਹੱਸਦੇ ਹੱਸਦੇ ਇਕ
ਦਿਨ ਡੰਡੀਓਂ ਟੁੱਟ ਜਾਂਗੇ।
ਜਿਸ ਮਿੱਟੀ ਚੋਂ
ਜਨਮੇਂ ਉਸੇ 'ਚ ਮੁੱਕ ਜਾਂਗੇ।
=ਅਸੀਂ ਹਮੇਸ਼ਾ ਛੁਪੇ
ਰਹਿਣ ਦੀ ਚਾਹ ਰੱਖੀ,
ਇਕ ਦਿਨ ਵਕਤ ਦੀ
ਮਿੱਟੀ ਹੇਠਾਂ ਲੁਕ ਜਾਂਗੇ।
=ਇਸ਼ਕ ਅਸਾਂ ਨੂੰ ਅਮਰ
ਵੇਲ ਦੇ ਵਾਂਗਰ ਹੈ,
ਇਸ ਦੀ ਬਾਹੀਂ
ਲਿਪਟੇ ਲਿਪਟੇ ਸੁੱਕ ਜਾਂਗੇ।
=ਅਸੀਂ ਤਾਂ ਚਾਨਣ
ਵੰਡਦੇ ਫ਼ਿਰਦੇ ਤਾਰੇ ਆਂ,
ਚਾਨਣ ਵੰਡਦੇ ਵੰਡਦੇ
ਗ਼ਗ਼ਨੋਂ ਟੁੱਟ ਜਾਂਗੇ।
=ਤੇਰੇ ਦਰ 'ਤੇ ਸਜਦੇ ਕਰ ਕਰ ਜੀਵੇ ਹਾਂ,
ਸਜਦੇ ਕਰਦੇ ਕਰਦੇ
ਇਕ ਦਿਨ ਮੁੱਕ ਜਾਂਗੇ।
=ਸਾਨੂੰ
"ਸਾਥੀ" ਆਪਣੇ ਨੇਹੁੰ 'ਤੇ ਫ਼ਖ਼ਰ ਬੜਾ,
ਤੇਰੀ ਅੱਖ ਦਾ
ਅੱਥਰੂ ਬਣ ਕੇ ਸੁੱਕ ਜਾਂਗੇ।
(ਇਹ ਗ਼ਜ਼ਲ ਦੀਦਾਰ
ਸਿੰਘ ਪਰਦੇਸੀ ਨੇ ਗਾਈ ਹੈ)
Bahut hi khoobsurat Gazal :)
ReplyDelete